Music

'ਸੋ ਹਾਈ' ਗੀਤ ਦੀ ਸਫਲਤਾ ਤੋਂ ਬਾਅਦ ਸਿੱਧੂ ਮੂਸੇ ਵਾਲਾ ਆਪਣੇ ਨਵੇਂ ਗੀਤ ਦੀ ਤਿਆਰੀ 'ਚ

ਚੰਡੀਗੜ੍ਹ- ‘ਸੋ ਹਾਈ’ ਗੀਤ ਨਾਲ ਵੱਡੀ ਪ੍ਰਸਿੱਧੀ ਖੱਟਣ ਵਾਲਾ ‘ਤੇ ਗੀਤਕਾਰ ਤੋਂ ਗਾਇਕ ਬਣਿਆ ਸਿੱਧੂ ਮੂਸੇ ਵਾਲਾ ਹੁਣ ਜਲਦ ਹੀ ਆਪਣਾ ਇਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ ਜੋ ਕਿ ਗਿੱਪੀ ਗਰੇਵਾਲ ਦੀ ਕੰਪਨੀ ਲੇਬਲ ‘ਹੰਬਲ ਮਿਊਜ਼ਿਕ’ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਇਸ ਲੇਬਲ ਹੇਠ ਸਿੱਧੂ ਮੂਸੇ ਵਾਲਾ ਆਪਣੇ ‘ਸੋ ਹਾਈ’ ਗੀਤ ਤੋਂ ਪਹਿਲਾਂ ਵੀ ਇਕ ਗੀਤ ਤੇ ‘ਪਾਗਲ’ ਰਿਲੀਜ਼ ਕਰ ਚੁੱਕੇ ਹਨ। ਸਿੱਧੂ ਮੂਸੇ ਵਾਲਾ ਦੇ ਅਗਾਮੀ ਗੀਤ ਦਾ ਵੀਡੀਓ ਫਿਲਮਾਂਕਣ ਉੱਘੇ ਡਾਇਰੈਕਟਰ ਬਲਜੀਤ ਸਿੰਘ ਦਿਓ ਕਰਨਗੇ।

ਜਵਾਬ ਦੇਵੋ