Movie News

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫ਼ਿਲਮ ‘ਹੌਂਸਲਾ ਰੱਖ’

ਪਾਲੀਵੁੱਡ ਪੋਸਟ- 15 ਅਕਤੂਬਰ ਨੂੰ ਦੁਸਹਿਰੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ‘ਹੌਂਸਲਾ ਰੱਖ’ ਦੀ ਪ੍ਰਮੋਸ਼ਨ ਜ਼ੋਰਾਂ ‘ਤੇ ਹੈ।ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਜਿੱਥੇ ਪੰਜਾਬ ‘ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ।ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਡੈਬਿਊ ਕਰਨ ਜਾ ਰਿਹਾ ਹੈ।ਫ਼ਿਲਮ ਵਿੱਚ ਦਿਲਜੀਤ ਤੇ ਸ਼ਿੰਦਾ  ਬਾਪ-ਬੇਟੇ ਦੇ ਕਿਰਦਾਰਾਂ ’ਚ ਮਨੋਰੰਜਨ ਕਰਦੇ ਦਿਖਾਈ ਦੇਣਗੇ। ਇਸ ਫਿਲਮ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਆਓ ਦੇਖਦੇ ਹਾਂ ਕਿ ਫ਼ਿਲਮ ‘ਹੌਂਸਲਾ ਰੱਖ’ ਵਿਦੇਸ਼ਾਂ ਦੇ ਕਿਹੜੇ-ਕਿਹੜੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ :-

ਕੈਨੇਡਾ

ਆਸਟ੍ਰੇਲੀਆ

ਯੂ.ਐਸ.ਏ

ਨਿਊ ਨਿਊਜੀਲੈਂਡ

ਯੂ.ਕੈ

ਦੱਸ ਦੱਈਏ ਕਿ ਫ਼ਿਲਮ ‘ਹੌਂਸਲਾ ਰੱਖ’ ਫਿਲਮ ਨੂੰ ਅਮਰਜੀਤ ਸਿੰਘ ਸਰੋਂ ਨੇ ਡਾਇਰੈਕਟ ਕੀਤਾ ਹੈ।ਨਿਰਮਾਤਾ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਇਹ ਇਕ ਕਾਮੇਡੀ ਭਰਪੂਰ ਫੈਮਿਲੀ ਡਰਾਮਾ ਫ਼ਿਲਮ ਹੈ।  ਫ਼ਿਲਮ ਦੀ ਕਹਾਣੀ ਆਮ ਫਿਲਮਾਂ ਤੋਂ ਹੱਟ ਕੇ ਇੱਕ ਵੱਖਰਾ ਕੰਸੈਪਟ ਦੀ ਹੈ ਜੋ ਕਿ ਰਾਕੇਸ਼ ਧਵਨ ਨੇ ਲਿਖੀ ਹੈ ਅਤੇ ਫਿਲਮ ਦੇ ਡਾਇਲਾਗਸ ਅਮਰਜੀਤ ਸਿੰਘ ਸਰੋਂ ਨੇ ਲਿਖੇ ਹਨ।

ਜਵਾਬ ਦੇਵੋ