Movie News

ਫ਼ਿਲਮ ‘ਢੋਲ ਰੱਤੀ’ ਬਣੀ ਸਿਨੇਮਾ ਘਰਾਂ ਦਾ ਸ਼ਿੰਗਾਰ, ਦਰਸ਼ਕ ਵਰਗ ਵੱਲੋਂ ਭਰਵਾਂ ਹੁੰਗਾਰਾ

ਪਟਿਆਲਾ- ਪੰਜਾਬੀ ਸਿਨੇਮਾ ਘਰਾਂ ਦਾ ਸਿੰਗਾਰ ਬਣੀ ਨਵੀਂ ਆਈ ਫਿਲਮ ਢੋਲ ਰੱਤੀ ਦੀ ਸਟਾਰਕਾਸਟ ਵੱਲੋਂ ਫ਼ਿਲਮ ਦਾ ਪਹਿਲਾ ਸ਼ੋਅ ਫ਼ਿਲਮ ਦੇ ਹੀਰੋ ਲੱਖਾ ਲਖਵਿੰਦਰ ਦੇ ਸ਼ਹਿਰ ਪਾਤੜਾਂ ਦੇ ਸਿਨੇਮਾ ਘਰ ਓਮਜੀ ਥੀਏਟਰ ਵਿਖੇ ਦੇਖਿਆ ਗਿਆ। ਦੱਸ ਦਈਏ ਕਿ ਫਿਲਮ ਦੇ ਮੁੱਖ ਕਲਾਕਾਰ ਲੱਖਾ ਲਖਵਿੰਦਰ ਪਾਤੜਾਂ ਨੇੜਲੇ ਪਿੰਡ ਢਾਬੀ ਗੁੱਜਰਾਂ ਦੇ ਰਹਿਣ ਵਾਲੇ ਹਨ। ਇਸ ਮੌਕੇ ਵੱਡੀ ਗੱਣਤੀ ‘ਚ ਦਰਸ਼ਕ ਵਰਗ ਵੱਲੋਂ ਵੀ ਫ਼ਿਲਮ ਦਾ ਪਹਿਲਾ ਸ਼ੋਅ ਦੇਖਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਲਖਵਿੰਦਰ ਤੇ ਫ਼ਿਲਮ ਵਿੱਚ ਸੱਸ ਦਾ ਕਿਰਦਾਰ ਅਦਾ ਕਰਨ ਵਾਲੀ ਕਲਾਕਾਰ ਰੁਪਿੰਦਰ ਕੌਰ ਰੂਬੀ ਅਤੇ ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਫਿਲਮ ਸੱਭਿਆਚਾਰ ਨਾਲ ਨੇੜਿਓਂ ਜੁੜੀ ਹੋਈ ਹੈ। ਫਿਲਮ ਦੀ ਹੀਰੋਇਨ ਪੂਜਾ ਠਾਕੁਰ ਨੇ ਦੱਸਿਅਾ ਕਿ ਮਨੋਰੰਜਨ ਭਰਭੂਰ ਇਸ ਫਿਲਮ ਵਿੱਚ ਮਨੁੱਖੀ ਜ਼ਿੰਦਗੀ ਵਿੱਚੋਂ ਮਨਫ਼ੀ ਹੁੰਦੇ ਜਾ ਰਹੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੇ ਪਹਿਲੇ ਸ਼ੋਅ ਨੂੰ ਦਿੱਤੇ ਪਿਆਰ ਲਈ ਉਹ ਦਰਸ਼ਕਾਂ ਦਾ ਧੰਨਵਾਦੀ ਹਨ ।ੳੁਨਾਂ ਦੱਸਿਅਾ ਕਿ ਫਿਲਮ ਦੇ ਨਿਰਮਾਤਾ ਮਾੲਿਕ ਵਰਮਾ ਅਤੇ ਫਿਲਮ ਦੇ ਡਾਇਰੈਕਟਰ ਸ਼ਿਵਮ ਸ਼ਰਮਾ ਹਨ। ਇਸ ਮੌਕੇ ਗੌਰਵ, ਅਮਨ ਕੌਸ਼ਿਕ, ਵਿਕਰਮਜੀਤ ਖਹਿਰਾ, ਭੁਪਿੰਦਰ ਸਿੰਘ, ਸੈਕੂਲਰ ਯੂਥ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਵਿਰਕ, ਸੁਖਪਾਲ ਸਿੰਘ ਵਿਰਕ, ਸ਼ਮਸੇਰ ਸਿੰਘ, ਗੁਰਵਿੰਦਰ ਸਿੰਘ, ਅੰਮ੍ਰਿਤ ਵੜੈਚ ਤੇ ਹੁਸ਼ਿਆਰ ਸਿੰਘ ਆਦਿ ਹਾਜ਼ਰ ਸਨ।

ਜਵਾਬ ਦੇਵੋ