Music

ਕਰਮਜੀਤ ਅਨਮੋਲ ਦੇ ਨਵੇਂ ਦੋਗਾਣਾ ਗੀਤ ‘ਗਿੱਧੇ’ ‘ਤੇ ਦਰਸ਼ਕਾਂ ਨੇ ਪਾਏ ਭੰਗੜੇ Giddha – Karamjit Anmol & Raman Romana

ਪਾਲੀਵੁੱਡ ਪੋਸਟ- ਕਰਮਜੀਤ ਅਨਮੋਲ ਅੱਜ ਦੇ ਦੌਰ ਦਾ ਉਹ ਗਾਇਕ ‘ਤੇ ਅਦਾਕਾਰ ਹੈ ਜਿਸ ਦੇ ਗੀਤਾਂ ਤੇ ਫਿਲਮਾਂ ਦੀ  ਹਮੇਸ਼ਾਂ ਹੀ ਦਰਸ਼ਕ ਵਰਗ ਨੂੰ ਸ਼ਿੱਦਤ ਨਾਲ ਉਡੀਕ ਰਹਿੰਦੀ ਹੈ।ਕਰਮਜੀਤ ਅਨਮੋਲ ਦਰਸ਼ਕਾਂ ਦੀ ਇਸ ਉਡੀਕ ਨੂੰ ਪੂਰਾ ਕਰਦਿਆਂ ਹਾਲ  ਹੀ ‘ਚ ਆਪਣਾ ਇੱਕ ਨਵਾਂ ਦੋਗਾਣਾ ਗੀਤ ‘ਗਿੱਧਾ’ ਲੈ ਕੇ ਹਾਜ਼ਰ ਹੋਇਆ ਹੈ, ਜਿਸ ਨੂੰ ਉਨ੍ਹਾਂ ਦੇ ਨਾਲ ਗਾਇਕਾ ਰਮਨ ਰੋਮਾਨਾ ਨੇ ਗਾਇਆ ਹੈ।ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਦੀਪ ਕੰਡਿਆਰਾ ਨੇ ਲਿਖੇ ਹਨ ਅਤੇ ਗੀਤ ਦਾ ਸੰਗੀਤ ਜੈਸਨ ਥਿੰਦ ਨੇ ਬਹੁਤ ਹੀ ਖੂਬਸੂਰਤ ਧੁਨਾਂ ਨਾਲ ਤਿਆਰ ਕੀਤਾ ਹੈ।ਇਸ ਗੀਤ ਨੂੰ  ਵੀਡੀਓ ਨਿਰਦੇਸ਼ਕ ਸੁਖਰਾਜ ਰੰਧਾਵਾ ਵੱਲੋਂ ਸ਼ੂਟ ਕੀਤਾ ਗਿਆ ਹੈ ਜਿਸ ਵਿੱਚ ਮਸ਼ਹੂਰ ਮਾਡਲ ਜੱਗੀ ਖਰੋੜ ਤੇ ਰਮਨ ਰੋਮਾਨਾ ਨੇ ਮਾਡਲਿੰਗ ਕੀਤੀ ਹੈ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ ਅਤੇ ਵੱਡੀ ਗਿਣਤੀ ‘ਚ ਦਰਸ਼ਕ ਉਨਾਂ ਦੇ ਇਸ ‘ਗਿੱਧੇ’ ਤੇ  ਭੰਗੜੇ ਪਾਉਣ ਦੀਆਂ ਵੀਡੀਓਜ਼ ਉਨਾਂ ਨੂੰ ਭੇਜ ਰਹੇ ਹਨ।

428 Comments

Leave a Reply