Movie News

6 ਮਹੀਨਿਆਂ ਦੀ ਗਰਭਵਤੀ ਨੀਰੂ ਬਾਜਵਾ ਹੁਣ ਫਿਲਮ 'ਬਿਊਟੀਫੁੱਲ ਬਿੱਲੋ' ਰਾਹੀਂ ਗਰਭਵਤੀ ਔਰਤਾਂ ਨੂੰ ਕਰੇਗੀ ਉਤਸ਼ਾਹਿਤ

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮਾ ਇੰਡਸਟਰੀ ਦਾ ਸਭ ਤੋਂ ਵੱਧ ਚਰਚਿਤ ਨਾਂ ਨੀਰੂ ਬਾਜਵਾ ਦਾ ਲੰਬੇ ਸਮੇਂ ਤੋਂ ਪੰਜਾਬੀ ਫਿਲਮੀ ਪਰਦੇ ‘ਤੇ ਸਿੱਕਾ ਚੱਲਦਾ ਆ ਰਿਹਾ ਹੈ। ਜਿੱਥੇ ਉਹ ਪਾਲੀਵੁੱਡ ‘ਚ ਇੱਕ ਕੁਈਨ ਅਦਾਕਾਰਾ ਹੈ ਉੱਥੇ ਆਪਣੇ ਗ੍ਰਹਿਸਥੀ ਜੀਵਨ ‘ਚ ਇੱਕ ਚੰਗੀ ਪਤਨੀ ਤੇ ਇੱਕ ਚੰਗੀ ਮਾਂ ਵਜੋਂ ਵੀ ਸੇਵਾਵਾਂ ਨਿਭਾਅ ਰਹੀ ਹੈ ਉਸ ਦੀ ਇਕ ਪਿਆਰੀ ਧੀ ਹੈ ਅਤੇ ਉਸ ਦੀ ਚੰਗੀ ਦੇਖਭਾਲ ਕਰਦੀ ਹੈ।ਦੱਸ ਦਈਏ ਕਿ ਨੀਰੂ ਬਾਜਵਾ ਆਪਣੇ ਇਸ ਪਹਿਲ ਬੱਚੇ ਤੋਂ ਬਾਅਦ ਹੁਣ ਇਕ ਵਾਰ ਫਿਰ ਮਾਂ ਬਣਨ ਜਾ ਰਹੀ ਹੈ ।ਨੀਰੂ ਬਾਜਵਾ ਨੇ ਕਦੇ ਵੀ ਆਪਣੇ ਕੰਮ ਨਾਲ ਸਮਝੌਤਾ ਨਹੀਂ ਕੀਤਾ ਹੈ। ਅੱਜ ਉਹ 6 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਵੀ ਆਪਣੇ ਆਉਣ ਵਾਲੇ ਪ੍ਰੋਜੈਕਟ ‘ਬਿਊਟੀਫੁੱਲ ਬਿੱਲੋ’ ਦੀ ਸ਼ੂਟਿੰਗ ਕਰ ਰਹੀ ਹੈ ਜੋ ਕਿ ਔਰਤਾਂ ਦੇ ਵਿਸ਼ਵਾਸ ਨੂੰ ਉਤਸ਼ਾਹਤ ਕਰਦਾ ਹੈ।ਨੀਰੂ ਬਾਜਵਾ ਦੇ ਗਰਭਵਤੀ ਹਾਲਾਤਾਂ ‘ਚ ਇਸ ਪ੍ਰੋਜੈਕਟ ਤੇ ਕੰਮ ਕਰਨ ਨਾਲ ਜਿੱਥੇ ਕਈਆਂ ਦੀ ਮਾਨਸਿਕਤਾ ਨੂੰ ਹੁਲਾਰਾ ਮਿਲਿਆ ਹੈ aੱਥੇ ਨਾਲ ਹੀ ਦੇਸ਼ ਦੀਆਂ ਕਿਰਤੀ ਔਰਤਾਂ ਵਿੱਚ ਕੰਮ ਪ੍ਰਤੀ ਉਤਸ਼ਾਹ ਦੀ ਭਾਵਨਾ ਨੂੰ ਵੀ ਪ੍ਰਕਾਸ਼ਤ ਕੀਤਾ ਹੈ। ਇਸ ਸਬੰਧੀ ਨੀਰੂ ਬਾਜਵਾ ਦਾ ਕਹਿਣਾ ਹੈ ਕਿ , “ਉਸ ਨੂੰ ਇਕ ਦਲੇਰ ਮਾਂ ਨੇ ਪਾਲਿਆ ਸੀ ਅਤੇ ਮਾਂ ਦੀ ਉਹੀ ਸੂਝ-ਬੂਝ ਤੇ ਦਲੇਰੀ ਉਸ ਵਿੱਚ ਵੀ ਹੈ।ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਮੈਂ ਆਪਣੇ ਆਪ ਨੂੰ ਜ਼ਿੰਦਗੀ ਨਾਲ ਨਜਿੱਠਣ ਲਈ ਕਾਫ਼ੀ ਮਜ਼ਬੂਤ ਰਹੀਂ ਹਾਂ। ਮੈਂ ਦੁਬਾਰਾ ਗਰਭਵਤੀ ਹੋ ਰਹੀ ਹਾਂ ਮੇਰੇ ਪਰਿਵਾਰ ਲਈ ਇਕ ਵਰਦਾਨ ਹੈ, ਇਸ ਲਈ ਮੈਂ ਇਸ ਸਮੇਂ ਫਿਲਮ ‘ਬਿਊਟੀਫੁੱਲ ਬਿੱਲੋ’ ਕੰਮ ਰਹੀ ਹਾਂ ਤਾਂਕਿ ਪਰਦੇ ‘ਤੇ ਅਸਲ ਦਿਖਾਇਆ ਜਾ ਸਕੇ ਕਿਉਂਕਿ ਫਿਲਮ ਦੀਆਂ ਧਾਰਨਾਵਾਂ ਵੀ ਇਸ ਦੇ ਦੁਆਲੇ ਘੁੰਮਦੀਆਂ ਹਨ। ਓਮਜੀ ਸਟਾਰ ਸਟੂਡੀਓਜ਼ ਦੇ ਮੁਨੀਸ਼ ਸਾਹਨੀ ਨੇ ਦੱਸਿਆ ਕਿ, “ਫਿਲਮ ‘ਬਿਊਟੀਫੁੱਲ ਬਿੱਲੋ’ ਨੂੰ ‘ਨੀਰੂ ਬਾਜਵਾ ਐਂਟਰਟੇਨਮੈਂਟ’ ਅਤੇ ਉਨਾਂ ਦੇ ਬੈਨਰ ‘ਓਮਜੀ ਸਟਾਰ ਸਟੂਡੀਓ’ ਵਲੋਂ ਮਿਲ ਕੇ ਬਣਾਇਆ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਨੀਰੂ ਬਾਜਵਾ ਹਮੇਸ਼ਾਂ ਹੀ ਆਪਣੀ ਫਿਲਮਾਂ ਦੀ ਚੋਣ ਵਿਚ ਬਹੁਤ ਚੁਸਤ ਰਹਿੰਦੀ ਹੈ ਜਿਸ ਕਾਰਨ ਹਰ ਉਮਰ ਦੇ ਦਰਸ਼ਕ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਪਾਲੀਵੁੱਡ ਦੀ ਰਾਣੀ ਕਹਿੰਦੇ ਹਨ। ਇਸ ਮਿਆਦ ਦੇ ਦੌਰਾਨ ‘ਬਿਊਟੀਫੁੱਲ ਬਿੱਲੋ’ ਲਈ ਉਸਦੀ ਚੋਣ ਉਸਦੇ ਸਮਰਪਣ ਨੂੰ ਦਰਸਾਉਂਦੀ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਨੀਰੂ ਬਾਜਵਾ ਪਾਲੀਵੁੱਡ ਵਿੱਚ ਪਹਿਲੇ ਸਥਾਨ ‘ਤੇ ਕਿਉਂ ਹੈ।ਬਿਊਟੀਫੁਲ ਬਿੱਲੋ 24 ਅਪ੍ਰੈਲ 2020 ਨੂੰ ਦੁਨੀਆ ਭਰ ਵਿੱਚ ਜਾਰੀ ਕੀਤਾ ਜਾਵੇਗਾ।