Music

ਗਾਇਕ ਗੁਰਪ੍ਰੀਤ ਮਾਨ ਦਾ ਨਵਾਂ ਗੀਤ ‘ਤੇਰੇ ਨਾਲ ਵਿਆਹੀ’ 28 ਅਗਸਤ ਨੂੰ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ– ਪੰਜਾਬੀ ਫ਼ਿਲਮ ‘ਲਹੌਰੀਏ’ ਦੇ ਗੀਤ ‘ਜੰਝਾਂ’ ਅਤੇ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਦੇ ਗੀਤ ‘ਸਰਕਾਰੇ’ ਨਾਲ ਦਰਸ਼ਕਾਂ ਦੇ ਦਿਲਾਂ ‘ਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਗੁਰਪ੍ਰੀਤ ਮਾਨ (Gurpreet Maan) ਹੁਣ ਆਪਣਾ ਇਕ ਹੋਰ ਨਵਾਂ ਗੀਤ ‘ਤੇਰੇ ਨਾਲ ਵਿਆਹੀ'(Tere Naal Viahi) ਲੈ ਕੇ ਹਾਜ਼ਰ ਹੋਣ ਜਾ ਰਹੇ ਹਨ।ਇਸ ਗੀਤ ਦੇ ਬੋਲ ਗੀਤਕਾਰ ਬੱਲ ਬੁਟਾਲੀ ਵਾਲਾ ਨੇ ਲਿਖੇ ਹਨ ਅਤੇ ਸੰਗੀਤਕ ਧੁਨਾਂ ਨਾਲ ਉੱਘੇ ਸੰਗੀਤਕਾਰ ਜਤਿੰਦਰ ਸ਼ਾਹ (Jatinder Shah)ਨੇ ਸ਼ਿੰਗਾਰਿਆ ਹੈ ਜਦਕਿ ਵੀਡੀਓ ਸੁੱਖ ਸੰਘੇੜਾ (Sukh Sanghera) ਵੱਲੋਂ ਬਣਾਈ ਗਈ ਹੈ।ਰਿਧਮ ਬੁਆਏ ਇੰਟਰਟੇਨਮੈਂਟ ਦੀ ਪੇਸਕਸ਼ ਇਹ ਗੀਤ 28 ਅਗਸਤ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗਾ। Pollywood Post

2,952 Comments