Music

22ਵਾਂ ਸੱਭਿਆਚਾਰਿਕ 'ਮੇਲਾ ਕਠਾਰ ਦਾ' ਅੱਜ, ਏ.ਬੀ. ਪ੍ਰੋਡਕਸ਼ਨ ਤੇ ਅਲਾਹੀ ਭਰਾਵਾਂ ਵਲੋਂ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ

ਪਾਲੀਵੁੱਡ ਪੋਸਟ-ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ, ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਅਤੇ ਅਲਾਹੀ ਭਰਾਵਾਂ ਦੀ ਅਗਵਾਈ ‘ਚ ਬੀਤੇ ਕੱਲ ਸ਼ੁਰੂ ਹੋਇਆ ‘ਮੇਲਾ ਕਠਾਰ ਦਾ’ ਅੱਜ ਦੂਸਰੇ ਦਿਨ ‘ਚ ਪਹੁੰਚ ਗਿਆ ਹੈ।ਅੱਜ ਮੇਲੇ ਦੇ ਦੂਸਰੇ ਦਿਨ ਅਲਾਹੀ ਬਰਦਰਜ਼ ਭਾਨਾ ਐੱਲ.ਏ, ਸਲੀਮ, ਅਮਾਨ ਤੇ ਅਮੀਰ ਵਲੋਂ ਸਵੇਰੇ 9 ਵਜੇ ਦਰਗਾਹ ਬਾਬਾ ਨਬੀ ਬਖਸ਼ ‘ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਥੇ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਗਾਇਕ ਮੇਲੇ ਮੌਕੇ ਸਟਾਰ ਗਾਇਕ ਸਿੱਧੂ ਮੂਸੇਵਾਲਾ ਤੋਂ ਇਲਾਵਾ ਗਾਇਕ ਤੇ ਨਾਇਕ ਗਿੱਪੀ ਗਰੇਵਾਲ, ਸਰਦੂਲ ਸਿੰਕਦਰ, ਜੱਸ ਬਾਜਵਾ, ਸਿੰਘਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਜੋਰਡਨ ਸੰਧੂ, ਸੰਗਰਾਮ, ਅਫਸਾਨਾ ਖਾਨ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸ਼ੈਲੀ, ਰਮਨੀਕ ਸਿਮਰਤ, ਡੌਲੀ ਸ਼ਾਹ, ਅਲੀਸਾ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਹੈਪੀ ਮਨੀਲਾ, ਹਿੰਮਤ ਸੰਧੂ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼, ਰਣਵੀਰ, ਬੇਅੰਤ ਦੁਸਾਂਝ, ਸਿਕੰਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Leave a Reply