FeaturedMusic

22ਵਾਂ ਸਲਾਨਾ 'ਮੇਲਾ ਕਠਾਰ ਦਾ' ਸਬੰਧੀ ਪੋਸਟਰ ਰਿਲੀਜ਼

ਪਾਲੀਵੁੱਡ ਪੋਸਟ-ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ, ਡਾਇਰੈਕਟਰ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ ਹੋਣ ਜਾ ਰਹੇ ਸਲਾਨਾ 22ਵੇਂ ‘ਮੇਲਾ ਕਠਾਰ ਦਾ’ ਸਬੰਧੀ ਪੋਸਟਰ ਰਿਲੀਜ਼ ਹੋ ਚੁੱਕਾ ਹੈ ਜੋ ਕਿ 13 ਤੇ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਇਲਾਕੇ ਭਰ ਚੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ। ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ 13 ਸਤੰਬਰ ਨੂੰ ਸੂਫੀਆਨਾ ਸ਼ਾਮ ਮੌਕੇ ਨਾਮੀ ਸੂਫੀ ਵਿਸ਼ਵ ਪ੍ਰਸਿੱਧ ਗਾਇਕਾ ਅਫਸਾਨ ਖਾਨ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼ ਅਤੇ ਦਿਲਜਾਨ ਆਦਿ ਤੋਂ ਇਲਾਵਾ ਮਸ਼ਹੂਰ ਕਵਾਲ, ਨਕਲੀਏ ਵੀ ਆਪਣੀ ਹਾਜ਼ਰੀ ਭਰਨ ਜਾ ਰਹੇ ਹਨ ਜਦੋਂ ਕਿ ਮੇਲੇ ਦੇ ਦੂਸਰੇ ਦਿਨ 14 ਸਤੰਬਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਤੇ ਨਾਇਕ ਗਿੱਪੀ ਗਰੇਵਾਲ, ਸਰਦੂਲ ਸਿੰਕਦਰ, ਜੱਸ ਬਾਜਵਾ, ਸਿੰਘਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਜੋਰਡਨ ਸੰਧੂ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸੈਲੀ, ਰਮਨੀਕ ਸਿਮਰਤ, ਅਲੀਸਾ, ਸੰਗਰਾਮ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਹੈਪੀ ਮਨੀਲਾ, ਹਿੰਮਤ ਸੰਧੂ, ਰਣਬੀਰ, ਬੇਅੰਤ ਦੁਸਾਂਝ, ਡੌਲੀ ਸ਼ਾਹ, ਸਿੰਕਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀ ਹਾਜ਼ਰੀ ਭਰਨਗੇ। ਇਸ ਦੌਰਾਨ ਸਟੇਜ ਦੀਆਂ ਸੇਵਾਵਾਂ ਪੰਜਾਬ ਦੇ ਮਸ਼ਹੂਰ ਕਲਾਕਾਰ ‘ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਫਿਰੋਜ਼ਪੁਰ ਵਾਲੇ ਨਿਭਾਉਣਗੇ।ਇਸ ਮੇਲੇ ਤੇ ਪਹੁੰਚਣ ਲਈ ਭਾਨਾ ਐਲ.ਏ ਅਤੇ ਏ.ਬੀ. ਪ੍ਰੋਡਕਸ਼ਨ ਵਲੋਂ ਸਮੂਹ ਇਲਾਕਾ ਵਾਸੀਆਂ ਨੂੰ ਖੁੱਲਾ ਸੱਦਾ ਹੈ।

Leave a Reply