Music

22ਵਾਂ ਸਲਾਨਾ 'ਮੇਲਾ ਕਠਾਰ ਦਾ' ਪ੍ਰਤੀ ਸਰੋਤਿਆਂ 'ਚ ਭਾਰੀ ਉਤਸ਼ਾਹ

ਪਾਲੀਵੁੱਡ ਪੋਸਟ- ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਨਾਮੀ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਅਤੇ ਏ.ਬੀ. ਪ੍ਰੋਡਕਸ਼ਨ ਵਲੋਂ ਆਗਾਮੀ 13 ਤੇ 14 ਸਤੰਬਰ ਨੂੰ ਕਰਵਾਏ ਜਾ ਰਹੇ 22ਵੇਂ ‘ਮੇਲਾ ਕਠਾਰ ਦਾ’ ਪ੍ਰਤੀ ਸਰੋਤਿਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਜਿਸ ਦਾ ਅੰਦਾਜਾ ਸੋਸ਼ਲ ਮੀਡੀਆ ‘ਤੇ ਸੰਗੀਤ ਪ੍ਰਮੀਆਂ ਵਲੋਂ ‘ਮੇਲਾ ਕਠਾਰ’ ਦੇ ਪੋਸਟਰਾਂ ਨੂੰ ਦਿੱਤੇ ਜਾ ਰਹੇ ਪਿਆਰ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਦੱਸ ਦਈਏ ਕਿ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਇਲਾਕੇ ਭਰ ਚੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ।ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ, ਗਿੱਪੀ ਗਰੇਵਾਲ, ਸਰਦੂਲ ਸਿੰਕਦਰ, ਜੱਸ ਬਾਜਵਾ, ਸਿੰਘਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਜੋਰਡਨ ਸੰਧੂ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸ਼ੈਲੀ, ਰਮਨੀਕ ਸਿਮਰਤ, ਅਲੀਸਾ, ਸੰਗਰਾਮ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਅਫਸਾਨਾ ਖਾਨ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼ ਅਤੇ ਦਿਲਜਾਨ, ਹੈਪੀ ਮਨੀਲਾ, ਹਿੰਮਤ ਸੰਧੂ, ਮੰਚ ਸੰਚਾਲਕ ਹਰਿੰਦਰ ਭੁੱਲਰ, ਰਣਵੀਰ, ਬੇਅੰਤ ਦੁਸਾਂਝ, ਡੌਲੀ ਸ਼ਾਹ, ਸਿੰਕਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀ ਹਾਜ਼ਰੀ ਭਰਨਗੇ।

Leave a Reply