FeaturedMusic

22ਵਾਂ 'ਮੇਲਾ ਕਠਾਰ ਦਾ' ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਸਟਾਰ ਕਲਾਕਾਰਾਂ ਨੇ ਗਾਇਕੀ ਨਾਲ ਬੰਨਿਆ ਰੰਗ

ਪਾਲੀਵੁੱਡ ਪੋਸਟ- ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ 22ਵਾਂ ਸਲਾਨਾ ‘ਮੇਲਾ ਕਠਾਰ ਦਾ’ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜੀਆਂ। ਇਸ ਮੌਕੇ ਪਵਿੱਤਰ ਦਰਗਾਹ ਤੇ ਚਾਦਰ ਝੜਾਉਣ ਦੀ ਰਸਮ ਭਾਨਾ ਐਲ.ਏ ਅਤੇ ਅਲਾਹੀ ਭਰਾਵਾਂ ਵਲੋਂ ਨਿਭਾਈ ਗਈ। ਮੇਲੇ ਦੇ ਪਹਿਲੇ ਦਿਨ ਸੂਫੀਆਨਾ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਅਫਸਾਨਾ ਖਾਨ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼ ਅਤੇ ਦਿਲਜਾਨ ਤੋਂ ਇਲਾਵਾ ਮਸ਼ਹੂਰ ਕਵਾਲਾਂ ਵੱਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਮੇਲੇ ਦੇ ਦੂਸਰੇ ਦਿਨ ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ, ਸਰਦੂਲ ਸਿੰਕਦਰ, ਸਿੰਘਾ, ਗੀਤਾ ਜ਼ੈਲਦਾਰ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸ਼ੈਲੀ, ਡੌਲੀ ਸ਼ਾਹ, ਅਲੀਸਾ, ਰਾਣੀ ਰਣਦੀਪ, ਸੁਦੇਸ਼ ਕੁਮਾਰੀ, ਸੰਗਰਾਮ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਹੈਪੀ ਮਨੀਲਾ, ਰਣਵੀਰ, ਦੀਪ ਸਿੰਘ, ਨਵਾਬ, ਲੱਕੀ ਦੁਰਗਾਪੁਰੀਆ, ਬੇਅੰਤ ਦੁਸਾਂਝ ਸਿੰਕਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਕਲਾਕਾਰਾਂ ਦੀ ਗਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਅਤੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਮੰਚ ਸੰਚਾਲਕ ਹਰਿੰਦਰ ਭੁੱਲਰ ਨੇ ਆਪਣੀ ਐਕਰਿੰਗ ਸਦਕਾ ਮੇਲੇ ਨੁੰ ਪੂਰੇ ਜੋਬਨ ਤੇ ਪਹੁੰਚਾ ਰੱਖਿਆ।ਮੇਲੇ ਦੇ ਆਖੀਰ ਮੇਲਾਂ ਪ੍ਰਬੰਧਕਾਂ ਵਲੋਂ ਇਸ ਮੌਕੇ ਪਹੁੰਚੀਆਂ ਨਾਮੀ ਸ਼ਖਸੀਅਤਾਂ ਹੌਬੀ ਧਾਲੀਵਾਲ, ਡਾ. ਸਿੱਧੂ ਯੂ.ਐੱਸ.ਏ, ਪ੍ਰਮੋਦ ਸ਼ਰਮਾ ਰਾਣਾ ਅਤੇ ਗੋਗਾ ਧਾਲੀਵਾਲ ਆਦਿ ਨੂੰ ਯਾਦਗਾਰੀ ਸਨਮਾਨ ਚਿੰਨ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਮੇਲੇ ਦੌਰਾਨ ਪੀ.ਪੀ.ਸੀ ਲਾਇਵ ਇਨ, ਲਵਲੀ ਆਰਟਸ ਮਨਜਿੰਦਰ ਸਿੰਘ ਅਤੇ ਪੰਜਾਬ ਲਾਇਵ ਸ਼ੌਅ ਆਦਿ ਵਲੋਂ ਵੀ ਬੇਹਤਰੀਨ ਸੇਵਾਵਾਂ ਦਿੱਤੀਆਂ ਗਈਆਂ।ਇਸ ਦੇ ਨਾਲ ਹੀ ਮੇਲੇ ਵਿਚ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਵਿੰਜਨਾਂ ਦਾ ਲੰਗਰ ਵੀ ਲਗਾਇਆ ਗਿਆ।

6 Comments

Leave a Reply