ਪਾਲੀਵੁੱਡ ਪੋਸਟ– ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ (ਆਦਮਪੁਰ) ਵਿਖੇ ਭਾਨਾ ਐੱਲ.ਏ ਪ੍ਰੋਡਿਊਸਰ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਤੇ 14 ਸਤੰਬਰ ਨੂੰ ਹੋਣ ਜਾ ਰਹੇ ਸਲਾਨਾ 21ਵੇਂ ਦੋ ਰੋਜ਼ਾ ‘ਮੇਲਾ ਕਠਾਰ ਦਾ’ ( Mela Kathar Da ) ਸਬੰਧੀ ਪੋਸਟਰ ਰਿਲੀਜ਼ ਹੋ ਚੁੱਕਾ ਹੈ।ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ। ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ 13 ਸਤੰਬਰ ਨੂੰ ਸੂਫ਼ੀਆਨਾ ਸੰਗੀਤਕ ਸ਼ਾਮ ਮੌਕੇ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਜੋੜੀ ਨੂਰਾਂ ਸਿਸਟਰਜ਼, ਜਾਕਿਰ ਹੂਸੇਨ, ਬੀ ਪ੍ਰਾਕ ਅਤੇ ਸੁਖਬੀਰ ਰਾਣਾ ਤੋਂ ਇਲਾਵਾ ਮਸ਼ਹੂਰ ਕਵਾਲ, ਨਕਲੀਏ ਅਤੇ ਪਾਕਿਸਤਾਨੀ ਕਲਾਕਾਰ ਵੀ ਆਪਣੀ ਹਾਜ਼ਰੀ ਭਰਨ ਜਾ ਰਹੇ ਹਨ ਜਦੋਂ ਕਿ ਮੇਲੇ ਦੇ ਦੂਸਰੇ ਦਿਨ 14 ਸਤੰਬਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ, ਦਿਲਪ੍ਰੀਤ ਢਿਲੋਂ, ਜੈਲੀ, ਸਿੱਪੀ ਗਿੱਲ, ਸੁਨੰਦਾ ਸ਼ਰਮਾ, ਸਲੀਨਾ ਸ਼ੈਲੀ, ਅਖਿਲ, ਸੱਜਣ ਅਦੀਬ, ਜੋਰਡਨ ਸੰਧੂ, ਗਗਨ ਥਿੰਦ, ਆਰ ਨੇਤ, ਵਿਰਾਸਤ ਸੰਧੂ ,ਅਰਮਾਨ ਬੇਦਿਲ, ਸ਼ਰਨ ਮਾਨ, ਵਿਰਾਸਤ ਸੰਧੂ, ਅਜੀਤ ਸਿੰਘ ਅਤੇ ਜਤਿੰਦਰ ਭੁੱਲਰ ਸਮੇਤ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ। ਇਸ ਦੌਰਾਨ ਫਿਲਮੀ ਅਦਾਕਾਰ ਬਿੰਨੂ ਢਿਲੋਂ, ਗੀਤਕਾਰ ਬੰਟੀ ਬੈਂਸ ਅਤੇ ਰਘੂਵੀਰ ਬੋਲੀ ਆਦਿ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਮੇਲੇ ਦੌਰਾਨ ਸਟੇਜ ਦੀਆਂ ਸੇਵਾਵਾਂ ਪੰਜਾਬ ਦੇ ਨਾਮੀ ਮੰਚ ਸੰਚਾਲਕ ਹਰਿੰਦਰ ਭੁੱਲਰ ਨਿਭਾਉਣਗੇ।ਇਸ ਮੇਲੇ ਤੇ ਪਹੁੰਚਣ ਲਈ ਭਾਨਾ ਐਲ.ਏ, ਏ.ਬੀ. ਪ੍ਰੋਡਕਸ਼ਨਜ਼ ਅਤੇ ਹੰਬਲ ਮਿਊਜ਼ਿਕ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ ਹੈ।
21ਵਾਂ ‘ਮੇਲਾ ਕਠਾਰ ਦਾ’ ਸਬੰਧੀ ਪੋਸਟਰ ਦਰਸ਼ਕਾਂ ਦੇ ਰੂਬਰੂ, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲਾ ਸੱਦਾ
