Music

20ਵਾਂ ‘ਮੇਲਾ ਕਠਾਰ ਦਾ’ ਸਬੰਧੀ ਸਾਰੇ ਪ੍ਰਬੰਧ ਮੁਕੰਮਲ- ਏ.ਬੀ. ਪ੍ਰੋਡਕਸ਼ਨ, ਸੌਨੂੰ ਐੱਲ.ਏ

ਜਲੰਧਰ- ਜਲੰਧਰ ਤੋਂ ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਸਲਾਨਾ 20ਵਾਂ ‘ਮੇਲਾ ਕਠਾਰ ਦਾ’ ਜੋ ਕਿ ਏ.ਬੀ. ਪ੍ਰੋਡਕਸ਼ਨ ਅਤੇ ਫਿਲਮ ਪ੍ਰੋਡਿਊਸਰ ਸੋਨੂੰ ਐੱਲ.ਏ ਦੀ ਅਗਵਾਈ ਹੇਠ ਭਲਕੇ ਹੋਣ ਜਾ ਰਿਹਾ ਹੈ। ਇਸ ਸਬੰਧੀ ਸੌਨੂ ਐੱਲ ਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲਾ ਕਠਾਰ ਸਬੰਧੀ ਸਾਰੇ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ ਅਤੇ ਇਸ ਮੌਕੇ ਮੇਲੇ ਦੇ ਪਹਿਲੇ ਦਿਨ ਹੋਣ ਜਾ ਰਹੀ ‘ਸੂਫੀ ਨਾਈਟ’ ਮੌਕੇ ਪੰਜਾਬ ਦੇ ਨਾਮੀ ਕਲਾਕਾਰ ਗਾਇਕ ਹੰਸ ਰਾਜ ਹੰਸ, ਕੰਵਰ ਗਰੇਵਾਲ, ਜਾਕਿਰ ਹੂਸੇਨ, ਲਿਆਕਤ ਅਲੀ ਅਤੇ ਰੂਹਾਨੀ ਬਰਦਰਜ਼ ਆਪਣੀ ਹਾਜ਼ਰੀ ਭਰਨਗੇ। ਜਦੋਂ ਕਿ ਮੇਲੇ ਦੇ ਦੂਸਰੇ ਦਿਨ 14 ਸਤੰਬਰ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਨਛੱਤਰ ਗਿੱਲ, ਰਵਿੰਦਰ ਗਰੇਵਾਲ, ਹੈਪੀ ਰਾਏਕੋਟੀ, ਦਿਲਪ੍ਰੀਤ ਢਿਲੋਂ, ਸਿੱਪੀ ਗਿੱਲ, ਅਦਾਕਾਰ ਜੱਗੀ ਸਿੰਘ, ਬਲਕਾਰ ਸਿੱਧੂ, ਕੁਵਿੰਦਰ ਕੈਲੀ, ਗੁਰਲੈਜ਼ ਅਖਤਰ, ਗਗਨ ਥਿੰਦ, ਸਾਰਥੀ ਕੇ, ਹਰਿੰਦਰ ਭੁੱਲਰ, ਜੋਰਡਨ ਸੰਧੂ, ਜੀ ਖਾਨ, ਦੀਪ ਕਰਨ, ਆਰ ਨੇਤ, ਮਨਿੰਦਰ ਮੰਗਾ, ਜੀ ਸੁਰਜੀਤ, ਹਰਦਿਲ ਖਾਬ,ਜਿਮੀ ਕਲੇਰ ਅਤੇ ਬਾਲ ਸਟਾਰ ਗਾਇਕ ਅਜੀਤ ਸਿੰਘ ਤੋਂ ਇਲਾਵਾ ਗਾਇਕਾਵਾਂ ਚੋਂ ਸੁਨੰਦਾ ਸ਼ਰਮਾ, ਜੈਨੀ ਜੋਹਲ, ਸ਼ੈਲੀਨਾ ਸ਼ੈਲੀ ਅਤੇ ਅਨੁ ਅਮਾਨਤ ਆਦਿ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਅਪਣੀਆਂ ਹਾਜ਼ਰੀਆਂ ਭਰਨਗੇ। ਉਨਾਂ ਵਲੋਂ ਮੇਲੇ ਤੇ ਪਹੁੰਚਣ ਲਈ ਸਮੂਹ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ ਹੈ।

Leave a Reply