Music

13 ‘ਤੇ 14 ਸਤੰਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ‘ਮੇਲਾ ਕਠਾਰ ਦਾ’- ਏ.ਬੀ.ਪ੍ਰੋਡਕਸ਼ਨ

ਜਲੰਧਰ-ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਫਿਲਮ ਪ੍ਰੋਡਿਊਸਰ ਸੋਨੂੰ ਐੱਲ.ਏ ਅਤੇ ਏ.ਬੀ. ਪ੍ਰੋਡਕਸ਼ਨਜ ਦੀ ਅਗਵਾਈ ਹੇਠ 13 ‘ਤੇ 14 ਸਤੰਬਰ ਨੂੰ ਕਰਵਾਏ ਜਾ ਰਹੇ ਸਲਾਨਾ 20ਵੇਂ ‘ਮੇਲਾ ਕਠਾਰ ਦਾ’ ਸਬੰਧੀ ਤਿਆਰੀਆਂ ਦੀ ਸ਼ੁਰਆਤੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਬੀ. ਪ੍ਰੋਡਕਸ਼ਨਜ ਟੀਮ ਨੇ ਦੱੱਸਿਆ ਕਿ ਉਨਾਂ੍ਹ ਵਲੋਂ ਕਠਾਰ ਮੇਲੇ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਮੇਲਾ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਨਾਮੀ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਅਤੇ ਇਸ ਸਬੰਧੀ ‘ਮੇਲਾ ਕਠਾਰ ਦਾ’ ਪੋਸਟਰ ਵੀ ਜਲਦ ਹੀ ਰਿਲੀਜ਼ ਕਰ ਦਿੱਤੇ ਜਾਣਗੇ।

Leave a Reply