Movie News

ਫ਼ਿਲਮ 'ਜ਼ੋਰਾ ਦਾ ਸੈਕਿੰਡ ਚੈਪਟਰ' ਦਾ ਨਵਾਂ ਗੀਤ 'ਦਲੇਰੀਆਂ' ਗਾਇਕ ਸਿੰਗਾਂ ਦੀ ਆਵਾਜ਼ ‘ਚ ਹੋਇਆ ਰਿਲੀਜ਼

ਪਾਲੀਵੁੱਡ ਪੋਸਟ- 6 ਮਾਰਚ ਨੂੰ ਰਿਲੀਜ਼ ਹੋ ਰਹੀ ‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਉਡ ਰੋਰ ਫ਼ਿਲਮ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਦੀ ਐਕਸ਼ਨ ਡਰਾਮਾ ਫ਼ਿਲਮ ‘ ਜੋਰਾ ਦਾ ਸੈਕਿੰਡ ਚੈਪਟਰ’ ਨਾਲ ਪੰਜਾਬੀ ਦਰਸ਼ਕਾਂ ਦੀ ਧੜਕਣ ਬਣੇ ਤਿੰਨ ਸਟਾਰ ਗੁੱਗੂ ਗਿੱਲ, ਦੀਪ ਸਿੱਧੂ ਤੇ ਸਿੰਗਾ’ ਲਗਾਤਾਰ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਬੀਤੇ ਦਿਨੀਂ ਰਿਲੀਜ਼ ਹੋਏ ਇਸ ਫ਼ਿਲਮ ਦੇ ਨਵੇਂ ਗੀਤ ‘ਦਲੇਰੀਆਂ’ ਨੂੰ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਕੁਝ ਹੀ ਘੰਟਿਆਂ ‘ਚ ਇੰਨਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਨੇ ਵੱਡਾ ਹੁੰਗਾਰਾਂ ਦੇ ਕੇ ਆਪਣਾ ਪਿਆਰ ਜਿਤਾਇਆ। ਇਸ ਗੀਤ ਨੂੰ ਫ਼ਿਲਮ ਦੇ ਪ੍ਰਮੋਸ਼ਨ ਗੀਤ ਵਜੋਂ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਇਹ ਤਿੰਨੇ ਸਟਾਰ ਕਲਾਕਾਰ ਗੁੱਗੂ ਗਿੱਲ, ਦੀਪ ਸਿੱਧੂ ਤੇ ਸਿੰਗਾ ਨਜ਼ਰ ਆਏ ਹਨ। ਇਸ ਗੀਤ ਨੂੰ ਦੇਸੀ ਕਰਿਓੁ ਦੇ ਸੰਗੀਤ ‘ਚ ਚਰਚਿਤ ਗਾਇਕ ‘ਸਿੰਗਾ’ ਨੇ ਖੁਦ ਲਿਖ ਕੇ ਗਾਇਆ ਹੈ। ਫ਼ਿਲਮ ਦੇ ਬਾਕੀ ਗੀਤਾਂ ਵਾਂਗ ਇਹ ਗੀਤ ਦੀ ਵੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਐਕਸ਼ਨ ਤੋਂ ਇਲਾਵਾ ਫ਼ਿਲਮ ਦੇ ਗੀਤ ਸੰਗੀਤ ਪ੍ਰਤੀ ਵੀ ਉਚੇਚਾ ਧਿਆਨ ਦਿੱਤਾ ਹੈ। ਦਰਸ਼ਕਾਂ ਦੇ ਮਨੋਰੰਜਨ ਦਾ ਹਰੇਕ ਮਸਾਲਾ ਇਸ ਫ਼ਿਲਮ ‘ਚ ਸ਼ਾਮਿਲ ਕੀਤਾ ਗਿਆ ਹੈ ਜੋ ਦਰਸ਼ਕਾਂ ਦਾ ਧਿਆਨ ਖਿੱਚ ਰਿਹਾ ਹੈ। ਪੰਜਾਬ ਦੀ ਸਿਆਸਤ ਅਤੇ ਸਮਾਜਿਕ ਤਾਣੇ ਬਾਣੇ ‘ਚ ਲਿਪਟੀ ਇਹ ਫ਼ਿਲਮ ਅੱਜ ਦੇ ਨੌਜਵਾਨ ਵਰਗ ਨਾਲ ਜੁੜੀ ਇਕ ਬਹੁਤ ਹੀ ਸੰਵੇਦਨਸ਼ੀਲ ਫਿਲ਼ਮ ਹੈ ਜੋ ਪਹਿਲੀ ਫ਼ਿਲਮ ‘ ਜ਼ੋਰਾ ਦਸ ਨੰਬਰੀਆਂ ਦੀ ਕੜੀ ਨੂੰ ਜੋੜਦੀ ਹੈ। ਇਸ ਫ਼ਿਲਮ ‘ਚ ਇਸ ਵਾਰ ਕਈ ਦਿੱਗਜ਼ ਚਿਹਰੇ ਫ਼ਿਲਮ ਦੀ ਸ਼ਾਨ ਬਣੇ ਹਨ ਜੋ ਦਰਸ਼ਕਾਂ ਨੂੰ ਨਵੇਂ ਕਿਰਦਾਰਾਂ ਨਾਲ ਕਹਾਣੀ ਦਾ ਹਿੱਸਾ ਬਣੇ ਹਨ। ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ ‘ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ।