ArticlesFeatured

ਫ਼ਿਲਮ 'ਸੌਂਕਣ ਸੌਂਕਣੇ'  ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਪੰਜਾਬੀ
ਸਿਨੇਮਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਿਸ਼ਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸੌਂਕਣ ਸੌਂਕਣੇ’  13 ਮਈ ਨੂੰ ਰਿਲੀਜ਼ ਹੋਣ ਜਾ ਰਿਹੀ ਹੈ।ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਿਮਟਡ, ਜੇ.ਆਰ ਪ੍ਰੋਡਕਸ਼ਨ ਹਾਊਸ  ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ‘ਚ ਹਨ।ਆਮ
ਪੰਜਾਬੀ
ਫ਼ਿਲਮਾਂ ਨਾਲੋਂ ਵੱਖਰੀ ਤੇ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਸੈਰੋਂ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ।ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਹੱਸਦੇ, ਖੇਡਦੇ, ਲੜ੍ਹਦੇ, ਇੱਕ ਦੂਜੇ ਨੂੰ ਸਮਝਦੇ ਜ਼ਿੰਦਗੀ ਬੀਤ ਜਾਂਦੀ ਹੈ। ਪਰ ਕੀ ਅਸਲ ਵਿੱਚ ਇਸੇ ਤਰਾਂ ਹੁੰਦਾ ਹੈ? ਬਿਲਕੁੱਲ ਨਹੀਂ, ਕਿਉਂਕਿ ਰਿਸ਼ਤੇ ‘ਚ ਪੁਆੜੇ ਪਾਉਣ ਲਈ ਬਹੁਤ ਕੁੱਝ ਹੁੰਦਾ ਹੈ। ਇਹ ਤੁਸੀਂ ਜਦੋਂ ਆਉਣ ਵਾਲੀ
ਪੰਜਾਬੀ
ਫ਼ਿਲਮ ਸੌਂਕਣ ਸੌਂਕਣੇ ਦੇਖੋਗੇ ਤਾਂ ਸਮਝ ਜਾਓਗੇ , ਅੱਜ ਹੀ ਰਿਲੀਜ਼ ਹੋਏ, ਫ਼ਿਲਮ ਦੇ ਟ੍ਰੇਲਰ ਤੋਂ ਤੁਹਾਨੂੰ ਅੰਦਾਜ਼ਾ ਤਾਂ ਹੋ ਹੀ ਗਿਆ ਹੋਣਾ। ਇਹ ਤਾਂ ਤੁਸੀਂ ਜਾਣਦੇ ਹੋਣੇ ਕਿ ਕੁੜੀਆਂ ਆਪਣੇ ਕੰਨ ਦਾ ਇੱਕ ਝੁਮਕਾ ਤੱਕ ਕਿਸੇ ਨਾਲ ਨਹੀਂ ਵੰਡ ਦੀਆਂ ਪਰ ਜੇ ਆਪਣਾ ਘਰਵਾਲਾ ਹੀ ਵੰਡਣਾ ਪੈ ਗਿਆ? ਉਪਰੋਂ ਆਪਣੀ ਸੌਂਕਣ ਵੀ ਆਪ ਹੀ ਲਿਆਂਦੀ ਹੋਵੇ ਫਿਰ? ਕਿਵੇਂ ਪਟਾਕੇ ਪੈਂਦੇ ਹਨ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਨਾਲ ਹੀ ਜੀਹਨੂੰ ਲਗਦਾ ‘ਇੱਕ ਵੋਟੀ ਹੋਊ ਤਾਂ ਮੇਰੇ ਨਾਲ ਲੜੂਗੀ, 2 ਹੋਣਗੀਆਂ ਤਾਂ ਮੇਰੇ ਲਈ ਲੜਨਗੀਆਂ’ ਉਹਨਾਂ ਦਾ ਵੀ ਵਹਿਮ ਦੂਰ ਹੋ ਜਾਏਗਾ। ਨਿਮਰਤ ਖਹਿਰਾ ਜੋ ਫ਼ਿਲਮ ਵਿੱਚ ਆਪਣੇ ਸੁਭਾਅ ਤੋਂ ਉਲਟ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਨਿਮਰਤ ਦਾ ਲੜਕਪੁਣਾ ਦੇਖਣ ਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ। ਹੁਣ ਸਰਗੁਨ ਸੌਂਕਣ ਕਿਉਂ ਲੈਕੇ ਆਈ? ਕਿਵੇਂ ਨਿਮਰਤ ਆਪਣੀ ਭੈਣ ਦੀ ਸੌਂਕਣ ਬਣੀ? ਤੇ ਹੁਣ ਕਿਵੇਂ ਇਹਨਾਂ ਦੀ ਜ਼ਿੰਦਗੀ ਇਕੱਠੇ ਅੱਗੇ ਵਧੇਗੀ, ਵਧੇਗੀ ਵੀ ਜਾਂ ਨਹੀਂ ਆਦਿ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ।

ਹਰਜਿੰਦਰ ਸਿੰਘ