Movie News

ਫ਼ਿਲਮ 'ਮੰਜੇ ਬਿਸਤਰੇ 2' ਦੀ ਐਡਵਾਂਸ ਬੁਕਿੰਗ ਹੋਈ ਸ਼ੁਰੂ, ਦਰਸ਼ਕਾਂ 'ਚ ਫ਼ਿਲਮ ਪ੍ਰਤੀ ਬੇਹੱਦ ਉਤਸੁਕਤਾ

ਪਾਲੀਵੁੱਡ ਪੋਸਟ- ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਮੰਜੇ ਬਿਸਤਰੇ 2’ ਆਗਾਮੀ 12 ਅਪ੍ਰੈਲ ਨੂੰ ਸਿਨੇਮਾਂਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ। ਇਨੀਂ ਦਿਨੀਂ ਸਿਨੇਮਾਘਰਾਂ ‘ਚ ਜਦੋ ਹੋਰ ਫਿਲਮਾਂ ਦੇਖਣ ਆਏ ਦਰਸ਼ਕਾਂ ਨੂੰ ਪੁੱਛੀਦਾ ਹੈ ਕਿ ਉਹ ਅਗਲੀ ਫ਼ਿਲਮ ਕਿਹੜੀ ਦੇਖਣੀ ਚਾਹੁਣਗੇ ਤਾਂ ਇਕੋ ਜਵਾਬ ਮਿਲਦਾ ਹੈ, ‘ਮੰਜੇ ਬਿਸਤਰੇ 2’।ਗਾਇਕ ਤੇ ਨਾਇਕ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਸਟਾਰਰ ਇਸ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਇਸ ਹੱਦ ਤਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦੇ ਟ੍ਰੇਲਰ, ਗੀਤ ਅਤੇ ਪ੍ਰੋਮੋਜ਼ ਨੂੰ ਸ਼ੇਅਰ ਕਰ ਰਹੇ ਹਨ। ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਗਿੱਪੀ ਗਰੇਵਾਲ ਅਤੇ ਭਾਨਾ ਐੱਲ ਏ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ I ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਜੱਗੀ ਸਿੰਘ, ਰਾਣਾ ਰਣਬੀਰ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਰਘਬੀਰ ਬੋਲੀ, ਬਨਿੰਦਰ ਬੰਨੀ, ਗੁਰਪ੍ਰੀਤ ਕੌਰ ਭੰਗੂ, ਨਿਸ਼ਾ ਬਾਨੋ, ਅਨੀਤਾ ਦੇਵਗਨ, ਪ੍ਰਕਾਸ਼ ਗਾਧੂ ਅਤੇ ਰੁਪਿੰਦਰ ਰੂਪੀ ਆਦਿ ਨਾਮੀ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਵਿਸਾਖੀ ਮੌਕੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ

535 Comments