Movie News

ਫ਼ਿਲਮ ‘ਮਰ ਗਏ ਓਏ ਲੋਕੋ’ ਪੰਜਾਬੀ ਸਿਨੇਮੇ ‘ਚ ਨਵੇਂ ਰਿਕਾਰਡ ਸਥਾਪਿਤ ਕਰੇਗੀ: ਬਿਨੂੰ, ਭਾਨਾ

ਚੰਡੀਗੜ੍ਹ— ਅਗਾਮੀ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਦੀ ਨਵੀਂ  ਫ਼ਿਲਮ ‘ਮਰ ਗਏ ਓਏ ਲੋਕੋ’ ਪੰਜਾਬੀ ਸਿਨੇਮੇ ‘ਚ ਨਵੇਂ ਰਿਕਾਰਡ ਸਥਾਪਿਤ ਕਰੇਗੀ। ਇਹ ਫ਼ਿਲਮ ਆਪਣੇ ਬਜਟ, ਸੰਗੀਤ, ਕਹਾਣੀ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਅਜਿਹਾ ਮੀਲ ਪੱਥਰ ਸਾਬਤ ਹੋਵੇਗੀ, ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਫ਼ਿਲਮ ਵਿਚ ਪਲ-ਪਲ ‘ਤੇ ਕੁਝ ਨਾ ਕੁਝ ਵਾਪਰਦਾ ਰਹੇਗਾ। ਦਰਸ਼ਕ ਅਖੀਰ ਤੱਕ ਸੋਚਦਾ ਰਹੇਗਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪਾਲੀਵੁੱਡ ਇੰਡਸਟਰੀ ਦੇ ਨਾਮੀ ਅਦਾਕਾਰ ਬਿਨੂੰ ਢਿਲੋਂ ਅਤੇ ਹੰਬਲ ਮਿਊਜ਼ਿਕ ਦੇ ਡਾਇਰੈਕਟਰ ਭਾਨਾ ਐੱਲ.ਏ ਨੇ ਸਾਂਝੇ ਤੌਰ ਤੇ ਕੀਤਾ। ਉਨਾਂ ਦੱਸਿਆ ਕਿ ਗਿੱਪੀ ਗਰੇਵਾਲ ਅਕਸਰ ਹੀ ਹਿੰਦੀ ਸਿਨੇਮੇ ਵਾਂਗ ਪੰਜਾਬੀ ਸਿਨੇਮੇ ‘ਚ ਨਵੇਂ ਤਜਰਬੇ ਕਰਨ ਦੀ ਕੋਸ਼ਿਸ਼ ਸਨ ਤੇ ਇਸ ਫ਼ਿਲਮ ‘ਚ ਬਹੁਤ ਸਾਰੇ ਨਵੇਂ ਤਜਰਬੇ ਹਨ।ਇਸ ਮੌਕੇ ਬਿਨੂੰ ਢਿਲੋਂ ਨੇ ਦੱਸਿਆ ਕਿ ਡਾਇਰੈਕਟਰ ਸਿਮਰਜੀਤ ਸਿੰਘ ਵਲੋਂ ਨਿਰਦੇਸ਼ਨ ਕੀਤੀ ਇਹ ਫ਼ਿਲਮ ਪੰਜਾਬੀ ਇੰਡਸਟਰੀ ਦੀ ਇਕ ਪਹਿਲੀ  ਅਜਿਹੀ ਫ਼ਿਲਮ ਹੈ, ਜਿਸ ਵਿਚ ਧਰਤੀ ਤੋਂ ਇਲਾਵਾ ਪਰਲੋਕ ਦੀ ਦੁਨੀਆਂ ਦੇ ਵੀ ਦੀਦਾਰ ਹੋਣਗੇ।ਭਾਨਾ ਐਲ.ਏ ਨੇ ਫ਼ਿਲਮ ਦੀ ਸਟਾਰਕਾਸਟ ਸਬੰਧੀ ਜਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਚ ਗਿੱਪੀ ਗਰੇਵਾਲ ਤੇ ਸਪਨਾ ਪੱਬੀ ਤੋਂ ਇਲਾਵਾ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬਿੰਨੀ, ਗੁਰਪ੍ਰੀਤ ਭੰਗੂ, ਪ੍ਰਿੰਸ਼ਕੰਵਲਜੀਤ ਤੇ ਹਰਿੰਦਰ ਭੁੱਲਰ ਆਦਿ ਨਾਮੀ ਸਿਤਾਰਿਆਂ ਦੇ ਨਾਲ-ਨਾਲ ਉਹ ਖੁਦ ਵੀ  ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਭਾਨਾ ਐਲ ਏ ਨੇ ਇਹ ਵੀ ਦੱਸਿਆ ਕਿ ਫ਼ਿਲਮ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ), ਸਨੈਪੀ, ਕੁਵਰ ਵਿਰਕ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ, ਜੋ ਕਿ ਉਨਾਂ ਦੇ ਆਪਣੇ ਬੈਨਰ ਹੰਬਲ ਮਿਊਜ਼ਿਕ ਤੇ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।

 

 

Leave a Reply