Movie News

ਫ਼ਿਲਮ 'ਜੁਗਨੀ ਯਾਰਾਂ ਦੀ' ਦੇ ਪਹਿਲੇ ਗੀਤ 'ਦੂਰੀ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ‘ਬਤਰਾ ਸ਼ੋਅਬਿਜ’ ਤੇ ‘ਗੋਲਡ ਮਾਊਂਟਨ ਪਿਕਚਰਜ਼’ ਦੇ ਸਾਂਝੇ ਬੈਨਰ ਹੇਠ 5 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਜੁਗਨੀ ਯਾਰਾਂ ਦੀ’ ਦਾ ਪਹਿਲਾਂ ਗੀਤ ‘ਦੂਰੀ’ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜੁਗਰਾਜ ਰੈਂਖ ਦੇ ਸੰਗੀਤ ਵਿੱਚ ਸਜੇ ਇਸ ਗੀਤ ਨੂੰ ਸ਼ਿਵਜੋਤ ਨੇ ਬਹੁਤ ਹੀ ਸੁਹਜ ਭਰੀ ਆਵਾਜ਼ ‘ਚ ਗਾਇਆ ਹੈ।
ਖੂਬਸੁਰਤ ਸ਼ਬਦਾਂ ‘ਚ ਪਰੋਇਆ ਇਹ ਗੀਤ ‘ਤੇਰੀ ਮੇਰੀ ਦੂਰੀ..ਜਿਵੇਂ ਚੰਨ ਤੇ ਤਾਰੇ’ ਦੋ ਪਿਆਰ ਕਰਨ ਵਾਲੀਆਂ ਰੂਹਾਂ ਦੇ ਦਿਲਾਂ ਦੀ ਬਾਤ ਪਾਉਂਦਾ ਹੈ। ਇਸ ਫ਼ਿਲਮ ਦੇ ਨਿਰਿਮਾਤਾ ਰਾਜਨ ਬੱਤਰਾ ਨੇ ਦੱਸਿਆ ਕਿ ‘ਜੁਗਨੀ ਯਾਰਾਂ ਦੀ’ ਮੌਜੂਦਾ ਦੌਰ ਦੀ ਫਿਲਮ ਹੈ ਜੋ ਕਾਲਜ ਪੜਦੇ ਮੁੰਡੇ ਕੁੜੀ ਦੇ ਅਰਮਾਨਾਂ ਦੀ ਪਿਆਰ ਭਰੀ ਕਹਾਣੀ ਹੈ। ਤਿਕੋਨੇ ਪਿਆਰ ਵਾਲੀ ਇਸ ਹਲਕੀ ਫੁਲਕੀ ਪਰਿਵਾਰਕ ਕਾਮੇਡੀ ਅਤੇ ਮਨੋਰੰਜਨ ਭਰਪੂਰ ਫਿਲਮ ਵਿੱਚ ਪ੍ਰੀਤ ਬਾਠ, ਮਹਿਮਾ ਹੋਰਾ, ਪ੍ਰੀਤ ਦੀਪ ਜੋਸ਼ੀ,ਸਿੱਧੀ ਆਹੂਜਾ,ਅਕਸ਼ਤਾ ਸੇਠੀ, ਮਨਜੀਤ ਸਿੰਘ, ਰੁਪਿੰਦਰ ਰੂਪੀ, ਅਜੇ ਕੁਮਾਰ, ਨੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ।
ਇਸ ਫ਼ਿਲਮ ਦਾ ਨਿਰਦੇਸ਼ਨ ਸਾਗਰ ਸ਼ਰਮਾ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਜੱਸੀ ਕਟਿਆਲ, ਜੁਗਰਾਜ ਰੇਂਖ ਅਤੇ ਵਿਸ਼ਾਲ ਖੰਨਾ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਜੰਗ ਸੰਧੂ, ਕੁਮਾਰ ਤੇ ਦੀਪ ਕੌਰ ਵਹਿਣੀਵਾਲ ਦੇ ਲਿਖੇ ਗੀਤਾਂ ਨੂੰ ਮੰਨਤ ਨੂਰ,ਗੁਰਮੀਤ ਸਿੰਘ, ਅੰਬਰ ਵਸ਼ਿਸਟ, ਸ਼ਿਵਜੋਤ,ਮਨਜੀਤ ਸਹੋਤਾ ਨੇ ਪਲੇਅ ਬੈਕ ਗਾਇਆ ਹੈ।

Leave a Reply