Movie News

ਫ਼ਿਲਮ ‘ਗੁੱਡੀਆਂ ਪਟੋਲੇ’ ਦੀ ਪਹਿਲੀ ਝਲਕ ਨਾਲ ਛਾਏ ਗੁਰਨਾਮ ਭੁੱਲਰ, 8 ਮਾਰਚ ਨੂੰ ਹੋਵੇਗੀ ਫ਼ਿਲਮ ਰਿਲੀਜ਼

ਪਾਲੀਵੁੱਡ ਪੋਸਟ- ਤੇਰੇ ਗੁੱਟ ਨੂੰ ਕੜਾ ਸਰਦਾਰਨੀਏ ਡਾਇਮੰਡ ਦੀ ਝਾਂਜਰ ਪਾਦਾਂਗੇ’ ਗੀਤ ਰਾਹੀਂ ਪਾਲੀਵੁੱਡ ‘ਚ ਧਮਾਲਾਂ ਪਾਉਣ ਵਾਲੇ ਗਾਇਕ ਗੁਰਨਾਮ ਭੁੱਲਰ ਦੇ ਦਿਲ ਦੀ ਖ਼ਵਾਹਿਸ਼ ਹੁਣ ਪੂਰੀ ਹੋਣ  ਜਾ ਰਹੀ ਹੈ। ਗਾਇਕੀ ਦੇ ਖੇਤਰ ਵਿੱਚ ਵੱਡੀ ਸਫਲਤਾ  ਤੋਂ ਬਾਅਦ ਹੁਣ ਉਹ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਗੁਰਨਾਮ ਭੁੱਲਰ ਵੱਲੋਂ ਆਪਣੀ ਪਹਿਲੀ ਫ਼ਿਲਮ ‘ਗੁੱਡੀਆਂ ਪਟੋਲੇ’ ਦਾ ਪੋਸਟਰ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਇਸ ਪੋਸਟਰ ਵਿੱਚ ਗੁਰਨਾਮ ਭੁੱਲਰ ਦੇ ਨਾਲ ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਨਜ਼ਰ ਆ ਰਹੀ ਹੈ।ਦੱਸ ਦਈਏ ਕਿ ‘ਵਿਲੇਜਰ ਸੂਟਡੀਓ’ ਬੈਨਰ ਹੇਠ ਬਣੀ ਨਿਰਮਾਤਾ ਐਮੀ ਵਿਰਕ ਅਤੇ ਭਗਵੰਤਪਾਲ ਸਿੰਘ ਵਿਰਕ ਦੀ ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਸੋਨਮ ਬਾਜਵਾ ਦੇ ਨਾਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਗੁਰਨਾਮ ਭੁੱਲਰ ਦੀ ਇਹ ਫ਼ਿਲਮ 8 ਮਾਰਚ  2019  ਨੂੰ  ਦੇਸ਼ਭਰ  ‘ਚ ਰਿਲੀਜ਼ ਹੋਵੇਗੀ।ਇਸ ਫ਼ਿਲਮ ਦੀ ਕਹਾਣੀ ਲੇਖਕ ਜਗਦੀਪ ਸਿੱਧੂ ਵਲੋਂ  ਲਿਖੀ ਗਈ ਹੈ ਅਤੇ ਫ਼ਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹਨ।

Leave a Reply