Movie News

ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੇ ਗੀਤ ‘ਵਿਆਹ ਤੇ ਪੀਪਣੀਆਂ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ— ਹਰ ਹਫਤੇ ਕੋਈ ਨਾ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੁੰਦੀ ਹੈ ਪਰ ਇਨ੍ਹੀਂ ਦਿਨੀਂ ਜਿਹੜੀ ਪੰਜਾਬੀ ਫ਼ਿਲਮ ਚਰਚਾ ‘ਚ ਹੈ, ਉਸ ਦਾ ਨਾਂ ਹੈ ‘ਕਾਲਾ ਸ਼ਾਹ ਕਾਲਾ’।ਆਗਾਮੀ 14  ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ   ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।ਦਰਅਸਲ ਇਸ ਫ਼ਿਲਮ ਦੇ ਚਰਚਾ ‘ਚ ਰਹਿਣ ਦੀ ਵਜ੍ਹਾ ਹੈ ਇਸ ਦਾ ਟਰੇਲਰ ਤੇ ਨਵਾਂ ਰਿਲੀਜ਼ ਹੋਇਆ ਗੀਤ ‘ਵਿਆਹ ਤੇ ਪੀਪਣੀਆਂ’।  ਗੀਤਕਾਰ ਜੋਗੀ ਰਾਏਕੋਟੀ  ਦੀ ਲਿਖਤ ਇਸ ਗੀਤ ਨੂੰ  ਗਾਇਕ ਰਣਜੀਤ ਬਾਵਾ, ਜੱਗੀ ਸਿੰਘ ਅਤੇ ਚਰਨਜੀਤ ਚੰਨੀ ਨੇ ਮਿਲ ਕੇ ਗਾਇਆ ਹੈ ਅਤੇ ਸੰਗੀਤ ਜੱਗੀ ਸਿੰਘ ਨੇ  ਦਿੱਤਾ ਹੈ।

ਜਿਥੇ ਯੂਟਿਊਬ ‘ਤੇ ਫ਼ਿਲਮ ਦੇ ਟਰੇਲਰ ਨੂੰ  4  ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਉਥੇ ਫ਼ਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤ ‘ਵਿਆਹ ਤੇ ਪੀਪਣੀਆਂ’ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਫ਼ਿਲਮ ਦੇ ਟਰੇਲਰ ‘ਚ ਫੈਮਿਲੀ ਡਰਾਮਾ, ਕਾਮੇਡੀ ਤੇ ਵੱਡੀ ਸਟਾਰਕਾਸਟ ਨਜ਼ਰ ਆ ਰਹੀ ਹੈ।ਇਸ ਗੀਤ ਵਿੱਚ ਬਿੰਨੂ ਢਿੱਲੋਂ ਜਿਹੜੇ ਰੰਗ ਦੇ ਪੱਕੇ ਦਿਖਾਏ ਗਏ ਹਨ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਹਨ।ਫ਼ਿਲਮ ਦੀ ਕਹਾਣੀ ਦੇ ਲੇਖਕ ਅਤੇ ਫ਼ਿਲਮ ਦੇ ਨਿਰਦੇਸ਼ਕ ਅਮਰਜੀਤ ਸਿੰਘ ਹਨ।’ਜ਼ੀ ਸਟੂਡੀਓਜ਼’ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ‘ਨੌਟੀ ਮੈੱਨ ਪ੍ਰੋਡਕਸ਼ਨਜ਼’ ਤੇ ‘ਇਨਫੈਂਟਰੀ ਪਿਕਚਰਜ਼’ ਨੇ ‘ਡਰੀਮਯਾਤਾ ਐਂਟਰਟੇਨਮੈਂਟ’ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ।ਫ਼ਿਲਮ ‘ਕਾਲਾ ਸ਼ਾਹ ਕਾਲਾ’ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸਾਜਨ ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ।ਫ਼ਿਲਮ ਹਾਸੇ ਨਾਲ ਭਰਪੂਰ ਹੈ ਉੱਥੇ ਹੀ ਇਮੋਸ਼ਨਲ ਡਰਾਮਾ ਵੀ ਪੂਰਾ ਦੇਖਣ ਨੂੰ ਮਿਲੇਗਾ।

4 Comments

  • Hey, my name is Penelope Sims!

    I`m an academic writer and I`m going to change your lifes onсe and for all
    Writing has been my passion since early years and now I can`t imagine my life without it.
    Most of my poems were sold throughout Canada, USA, China and even Australia. Also I`m working with services that help people to save their nerves.
    People ask me “Hey, Penelope, I need your professional help” and I always accept the request, `cause I know, that only I can solve all their problems!

    Academic Writer – Penelope Sims – [url=https://www.paperpackaginginternational.com/]www.paperpackaginginternational.com[/url] Band

Leave a Reply