FeaturedMovie News

ਪੰਜਾਬ ਦੀਆਂ ਸੱਚੀਆਂ ਘਟਨਾਵਾ ਨੂੰ ਇਕ ਕਹਾਣੀ 'ਚ ਪਰੋਣ ਵਾਲੀ ਹੋਵੇਗੀ ਫ਼ਿਲਮ 'ਜ਼ੋਰਾ-ਦਾ ਸੈਂਕਡ ਚੈਪਟਰ', ਟੀਜਰ ਅੱਜ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ- ਐਕਸ਼ਨ ਫਿਲਮਾਂ ਦੇ ਦੌਰ ਵਿੱਚ ‘ਜ਼ੋਰਾ ਦਸ ਨੰਬਰੀਆਂ’ ਨਾਲ ਇੱਕ ਵੱਖਰੇ ਸਿਨੇਮੇ ਨਾਲ ਦਰਸ਼ਕਾਂ ‘ਚ ਵੱਖਰੀ ਥਾਂ ਬਣਾਊਣ ਵਾਲਾ ਦੀਪ ਸਿੱਧੂ ਅੱਜ ਜਾਣਿਆ ਪਛਾਣਿਆ ਨਾਂ ਹੈ। ਭਾਵੇਂ ਕਿ ਦੀਪ ਨੇ ਆਪਣੇ ਫਿਲਮੀ ਸਫ਼ਰ ਦਾ ਆਗਾਜ ਇੱਕ ਰੁਮਾਂਟਿਕ ਫਿਲਮ ‘ਰਮਤਾ ਜੋਗੀ’ ਨਾਲ ਕੀਤਾ, ਜਿਸਨੂੰ ਬਾਲੀਵੁੱਡ ਪੱਧਰ ਦਾ ਟਰੀਂਟਮੈਂਟ ਦੇ ਕੇ ਪਰਦੇ ‘ਤੇ ਉਤਾਰਿਆ ਗਿਆ ਪਰ ਐਕਸ਼ਨ ਫਿਲਮ ‘ਜ਼ੋਰਾ ਦਸ ਨੰਬਰੀਆਂ ‘ ਨਾਲ ਜਿਹੜੀ ਪਛਾਣ ਦੀਪ ਦੇ ਹਿੱਸੇ ਆਈ ਉਹ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਗਿੱਲ ਦੀ ਸੋਚ ਅਤੇ ਸਮੁੱਚੀ ਟੀਮ ਦੀ ਮੇਹਨਤ ਹੈ। ਜਿਸਨੇ ਵੀ ਇਹ ਫਿਲਮ ਵੇਖੀ ਉਹ ਤਾਰੀਫ਼ ਕੀਤੇ ਬਿਨਾਂ ਨਾ ਰਹਿ ਸਕਿਆ। ਅਮਰਦੀਪ ਸਿੰਘ ਗਿੱਲ ਬਠਿੰਡੇ ਦੇ ਰੇਤਲੇ ਟਿੱਬਿਆ ਦਾ ਇੱਕ ਉਹ ਲਿਖਾਰੀ ਹੈ ਇੱਥੇ ਹੀ ਉਸਨੇ ਫਿਲਮ ਨਗਰੀ ਦਾ ਸੁਪਨਾ ਵੇਖਿਆ। ‘ ਜੋਰਾ ਦਸ ਨੰਬਰੀਆਂ’ ਫਿਲਮ ‘ਚ ਉਸਨੇ ਪੂਰੇ ਬਠਿੰਡੇ ਸ਼ਹਿਰ ਕਿਸੇ ਮਹਾਂਨਗਰ ਦੀ ਤਰਾਂ ਫਿਲਮੀ ਪਰਦੇ ‘ਤੇ ਉਤਾਰ ਕੇ ਆਪਣਾ ਸੁਪਨਾ ਸੱਚ ਕੀਤਾ। ਸਾਹਿਤਕ ਕਿਰਤਾ ਨਾਲ ਜੁੜੇ ਹੋਣ ਕਰਕੇ ਰਾਮ ਸਰੂਪ ਦੀ ਅਣਖੀ ਦੀ ਕਹਾਣੀ ਅਧਾਰਤ ‘ਸੁੱਤਾ ਨਾਗ’ ਅਤੇ ਗੁਰਬਚਨ ਸਿੰਘ ਦੀ ਲਿਖਤ ਅਧਾਰਤ ‘ ਖੂਨ’ ਫਿਲਮਾਂ ਵੀ ਉਸਦੀ ਫਿਲਮੀ ਅੱਖ ਦੇ ਜ਼ਰੀਏ ਪਰਦੇ ‘ਤੇ ਰੂਪਮਾਨ ਹੋਈਆਂ।
ਦੀਪ ਸਿੱਧੂ ਅਮਰਦੀਪ ਸਿੰਘ ਗਿੱਲ ਦੀ ਹੀ ਸੋਚ ਨਾਲ ਤਰਾਸ਼ਿਆ ਇੱਕ ਕੋਹੇਨੂਰ ਹੀਰਾ ਹੈ ਜੋ ਪੰਜਾਬੀ ਸਿਨੇਮੇ ਦੇ ਸੁਨਿਹਰੀ ਮੁਕਟ ਦਾ ਸ਼ਿੰਗਾਰ ਬਣ ਰਿਹਾ ਹੈ। ‘ਜ਼ੋਰਾ ਦਸ ਨੰਬਰੀਆਂ ‘ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਹੁਣ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ ‘ਜ਼ੋਰਾ –ਦਾ ਸੈਂਕਡ ਚੈਪਟਰ’ ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਚਰ 5 ਜਨਵਰੀ ਨੂੰ ਯੂਟਿਉਬ ‘ਤੇ ਰਿਲੀਜ਼ ਹੋ ਰਿਹਾ ਹੈ। ‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਉਡ ਰੋਰ ਫ਼ਿਲਮ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ ‘ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ।

6 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਟਰੇਲਰ ਵੀ ਜਲਦ ਹੀ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ‘ਜ਼ੋਰਾ ਦਸ ਨੰਬਰੀਆਂ’ ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ।