Articles

ਜ਼ੀ 5 ਬਣਿਆ ਪੰਜਾਬੀ ਦਰਸ਼ਕਾਂ ਦਾ ਸਭ ਤੋਂ ਪਸੰਦੀਦਾ ਪਲੇਟਫਾਰਮ 

ਚੰਡੀਗੜ੍ਹ
8 ਜਨਵਰੀ (ਹਰਜਿੰਦਰ ਸਿੰਘ) ਜ਼ੀ 5  ਭਾਰਤ ਦਾ ਸਭ ਤੋਂ ਵੱਡਾ ਘਰੇਲੂ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ, ਹਾਲ ਹੀ ਵਿੱਚ ਆਪਣੀ ਵਿਸ਼ੇਸ਼ ਅਤੇ ਤਾਜ਼ਾ ਪੰਜਾਬੀ ਫ਼ਿਲਮਾਂ ਦੇ ਨਾਲ 15 ਮਿਲੀਅਨ ਵਿਊੂਜ਼ ਅੰਕ ਤੱਕ ਪਹੁੰਚ ਗਿਆ ਹੈ।ਪ੍ਰਸਿੱਧ ਓ.ਟੀ.ਟੀ. ਪਲੇਟਫਾਰਮ ਜ਼ੀ 5  ਨੇ ਹਾਲ ਹੀ ਵਿੱਚ ਆਪਣੀ ‘ਰੱਜ ਕੇ ਦੇਖੋ’ ਮੁਹਿੰਮ ਦੀ ਘੋਸ਼ਣਾ ਕੀਤੀ ਸੀ ਜੋ ਕਿ ਪੰਜਾਬੀ ਫਿਲਮਾਂ ਦੇ ਜਸ਼ਨ ਦੀ ਸ਼ੁਰੂਆਤ ਸੀ ਜਿਸ ਵਿੱਚ ਪਾਲੀਵੁੱਡ ਦੇ ਮਸ਼ਹੂਰ ਨਾਮ ਐਮੀ ਵਿਰਕ, ਸੋਨਮ ਬਾਜਵਾ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਅਤੇ ਹੋਰ ਬਹੁਤ ਸਾਰੇ ਅਭਿਨੇਤਾ ਦੀਆਂ ਫ਼ਿਲਮਾਂ ਦਾ ਦਰਸ਼ਕ ਆਨੰਦ ਮਾਨ ਸਕਦੇ ਹਨ।ਇਸ ਪ੍ਰਾਪਤੀ ‘ਤੇ, ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ਜ਼ੀ5 ਭਾਰਤ ਨੇ ਕਿਹਾ, “ਬਾਜ਼ਾਰ ਦੇ ਤੌਰ ‘ਤੇ ਪੰਜਾਬ ਤੋਂ ਸਾਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ। ਸਾਡਾ ਉਦੇਸ਼  ਸਰੋਤਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਮਨੋਰੰਜਕ ਸਮੱਗਰੀ ਪੇਸ਼ ਕਰਨਾ ਹੈ। ਚੰਗੀਆਂ ਪੰਜਾਬੀ ਫ਼ਿਲਮਾਂ ਨੂੰ ਤਿਆਰ ਕਰਨ ਅਤੇ ਬਣਾਉਣ ਦੇ ਸਾਡੇ ਯਤਨ ਜਾਰੀ ਰਹਿਣਗੇ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ 15 ਲੱਖ ਤੋਂ ਵੱਧ ਵਿਊਜ਼ ਦੇ ਇਸ ਮੀਲ ਪੱਥਰ ‘ਤੇ ਪਹੁੰਚਣ ਦੇ ਯੋਗ ਹੋਏ ਹਾਂ।ਜ਼ੀ5 ਨੇ ਬਲਾਕਬਸਟਰ ਪੰਜਾਬੀ ਰੋਮ-ਕੌਮ ਪੁਆਡਾ ਦਾ ਪ੍ਰੀਮੀਅਰ ਕੀਤਾ ਜਿਸ ਵਿੱਚ ਪੰਜਾਬ ਦੀ ਮਨਪਸੰਦ ਔਨ-ਸਕ੍ਰੀਨ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਅਭਿਨੈ ਕੀਤਾ। ਪੁਆਡਾ ਇੱਕ ਦੇਸੀ ਰੋਮਾਂਟਿਕ ਫਿਲਮ ਹੈ ਜੋ ਦਰਸ਼ਕ ਘਰ ਦੇ ਆਰਾਮ ਵਿੱਚ ਅਪਨੇ ਪਰਿਵਾਰ ਨਾਲ ਇਸ ਕਾਮੇਡੀ ਫਿਲਮ ਦਾ ਮਜ਼ਾ ਲੈ ਸਕਦੇ ਹਨ।ਇਸ ਪ੍ਰਾਪਤੀ ਲਈ ਐਮੀ ਵਿਰਕ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਇਹ ਜਾਣ ਕੇ ਚੰਗਾ ਲੱਗਿਆ ਕਿ ਦਰਸ਼ਕ ਸਾਡੇ ਕੰਮ ਅਤੇ ਸਾਡੀਆਂ ਫਿਲਮਾਂ ਨੂੰ ਪਿਆਰ ਕਰ ਰਹੇ ਹਨ ਅਤੇ ਪਿਆਰ ਲਗਾਤਾਰ ਜਾਰੀ ਹੈ। ਓ.ਟੀ.ਟੀ.  ਦਰਸ਼ਕਾਂ ਦਾ ਮੈਂ ਸੱਚਮੁੱਚ ਧੰਨਵਾਦੀ ਹਾਂ।ਸਰਗੁਣ ਮਹਿਤਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ, “ਇਹ ਦੇਖਣਾ ਬਹੁਤ ਵਧੀਆ ਹੈ ਕਿ ਫਿਲਮ ਦੇ ਨਾਲ-ਨਾਲ ਪਲੇਟਫਾਰਮ ਵੀ ਵਧ ਰਿਹਾ ਹੈ। ਦਰਸ਼ਕ ਸਮਝਦਾਰ ਹੁੰਦੇ ਹਨ ਅਤੇ ਜਾਣਦੇ ਹਨ ਕਿ ਉਹ ਕੀ ਪਸੰਦ ਕਰਦੇ ਹਨ ਅਤੇ ਕੀ ਨਹੀਂ।ਇਸ ਫਿਲਮ ਦਾ ਹਿੱਸਾ ਬਣਨ ਲਈ ਮਾਣ ਮਹਿਸੂਸ ਹੋਇਆ।ਜ਼ੀ 5, ਪੰਜਾਬੀ ਫ਼ਿਲਮਾਂ ਦੀ ਇੱਕ ਵਿਆਪਕ ਲਾਇਬ੍ਰੇਰੀ  ਹੈ ਜੋ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੇ ਚੰਗੇ ਸਾਧਨ ਪ੍ਰਦਾਨ ਕਰ ਰਹੀ ਹੈ।

Leave a Reply