Articles

ਜ਼ੀ ਪੰਜਾਬੀ ਦਾ ਸ਼ੋਅ 'ਪੰਜਾਬੀਆਂ ਦੀ ਦਾਦਾਗਿਰੀ' ਨਵੇਂ ਸਾਲ ਮੌਕੇ ਕਰੇਗਾ ਰੰਗਾਂਰੰਗ ਪ੍ਰੋਗਰਾਮ ਪ੍ਰਸਾਰਿਤ

ਇਸ ਨਵੇਂ ਸਾਲ ਦੇ ਆਗਮਨ ਦੇ ਨਾਲ, ਜ਼ੀ ਪੰਜਾਬੀ ਸ਼ੋਅ ‘ਪੰਜਾਬੀਆਂ ਦੀ ਦਾਦਾਗਿਰੀ’ ਦੀ ਸਫਲਤਾ ਦਾ ਜਸ਼ਨ ਮਨਾ ਰਿਹਾ ਹੈ ਜੋ ਇਸ ਹਫਤੇ ਆਪਣੇ ਐਪੀਸੋਡ ਵਿਚ ਪੇਸ਼ ਕਰੇਗਾ ਜੇਤੂ ਨੂੰ ਮਿਲਣ ਵਾਲੀ ਸ਼ਾਨਦਾਰ ਟਰਾਫੀ।ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਲਈ, ਚੈਨਲ ਨੇ ਮਜ਼ੇਦਾਰ ਅਤੇ ਗਿਆਨ ਦੇ ਤੱਤਾਂ ਨਾਲ ਇੱਕ ਕਵਿਜ਼ ਰਿਐਲਿਟੀ ਸ਼ੋਅ ਸ਼ੁਰੂ ਕੀਤਾ ਜਿਸ ਵਿੱਚ ਅਸੀਂ ਨਾ ਸਿਰਫ ਮਹਿਮਾਨਾਂ ਲਈ ਗੇਮਪਲੇ ਦੇਖਿਆ, ਸਗੋਂ ਸ਼ੋਅ ਦੀ ਅਦਾਕਾਰਾ ਬਿਜਲੀ ਨਾਲ ‘ਮਸਾਲੇਦਾਰ’ ਮਸਤੀ ਕਰਦੇ ਹੋਏ ਦੇਖਿਆ ਜਿਸ ਨੇ ਸ਼ੋਅ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ। ਇਸਦੇ ਨਾਲ ਹੀ  ਸਾਡੇ ਸ਼ੋਅ-ਹੋਸਟ ਹਰਭਜਨ ਸਿੰਘ ਭੱਜੀ ਨੂੰ ਵੀ ਦੇਖਿਆ ਜਿਹਨਾਂ ਨੇ ਬਾਕਮਾਲ ਮਹਿਜਬਾਣੀ ਨਿਭਾਈ। ਸ਼ੋਅ ਦੇ ਰੋਮਾਂਚਕ ਮਾਹੌਲ ਨੇ ਮਨੋਰੰਜਨ ਦੇ ਉਦੇਸ਼ ਨਾਲ ਇਤਿਹਾਸ, ਜੀ.ਕੇ., ਮਨੋਰੰਜਨ, ਪਹੇਲੀਆਂ ਅਤੇ ਸੰਗੀਤ ਆਦਿ ਵਰਗੀਆਂ ਰਲੀ-ਮਿਲੀ  ਸ਼ੈਲੀਆਂ ਤੋਂ ਨਿਯਮਤ ਸਵਾਲ ਪੁੱਛ ਕੇ ਸ਼ੋਅ ਨੂੰ ਇੱਕ ਅਨੋਖਾ ਮੋੜ ਦਿੱਤਾ, ਜਿਸ ਨੇ ਦਰਸ਼ਕਾਂ ਨੂੰ ਹਾਸੇ ਦੇ ਨਾਲ-ਨਾਲ ਬਹੁਤ ਸਾਰੀ ਸਮਝ ਵੀ ਪ੍ਰਦਾਨ ਕੀਤੀ।ਸ਼ੋਅ ਨੇ ਆਪਣੇ ਸ਼ੋਅ ਵਿੱਚ ਅਸਲ ਜੀਵਨ ਦੇ ਨਾਇਕਾਂ ਦੀਆਂ ਪ੍ਰਾਪਤੀਆਂ ਦਾ ਵੀ ਜਸ਼ਨ ਮਨਾਇਆ ਜੋ ਸਮਾਜ ਦੇ ਮੁੱਦਿਆਂ ਨੂੰ ਚਿੰਤਾ ਵਜੋਂ ਲੈਂਦੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਸਮਾਜ ਦੀ ਬਿਹਤਰੀ ਦਾ ਹਿੱਸਾ ਬਣਨਾ ਚਾਹੁੰਦੇ ਹਨ। ਪੰਜਾਬੀ ਸੱਭਿਆਚਾਰ ਦੇ ਰੱਖਿਅਕਾਂ ਤੋਂ ਲੈ ਕੇ ਕੁਦਰਤ ਦੇ ਪਹਿਰੇਦਾਰਾਂ ਤੱਕ ਦਰਸ਼ਕਾਂ ਨੂੰ ਜਾਗਰੂਕ ਕਰਨ ਲਈ ਮੰਚ ਮਿਿਲਆ।ਇਸ ਵੀਕਐਂਡ ‘ਤੇ ਸ਼ਾਮ 7 ਵਜੇ ‘ਪੰਜਾਬੀਆਂ ਦੀ ਦਾਦਾਗਿਰੀ’ ਜ਼ੀ ਪੰਜਾਬੀ ਦਰਸ਼ਕ ਇਹ ਸ਼ੋਅ ਦੇਖ ਸਕਦੇ ਹਨ।

ਹਰਜਿੰਦਰ ਸਿੰਘ

Leave a Reply