Articles

ਜ਼ੀ ਪੰਜਾਬੀ ਆਪਣੇ ਨਵੇਂ ਸ਼ੋਅ ‘ਸੱਸੇ ਨੀ ਸੱਸੇ ਤੂੰ ਖੁਸ਼ੀਆਂ ‘ਚ ਵੱਸੇ’ ਨਾਲ ਕਰੇਗਾ ਦਰਸ਼ਕਾਂ ਦਾ ਮਨੋਰੰਜਨ

ਜ਼ੀ
ਪੰਜਾਬੀ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਸਫਲ ਸ਼ੋਅ ਪੇਸ਼ ਕੀਤੇ ਹਨ। ਇਹਨਾਂ ਮਹਾਨ ਨਾਟਕਾਂ ਦੀ ਲੜੀ ਨੂੰ ਜੋੜਦੇ ਹੋਏ, ‘ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵਸੇ,’ 25 ਅਪ੍ਰੈਲ 2022 ਤੋਂ ਹਰ ਸੋਮ-ਸ਼ੁੱਕਰ ਸ਼ਾਮ 7 ਵਜੇ ਪ੍ਰਸਾਰਣ ਲਈ ਤਿਆਰ ਹੈ। ਰੁਟੀਨ ਦੇ ਧਾਰਾਵਹਿਕਾਂ ਦੇ ਉਲਟ, ਇਸ ਸ਼ੋਅ ਦੀ ਕਹਾਣੀ ਇਸ ਦੇ ਨਾਮ ਵਾਂਗ ਹੀ ਵਿਲੱਖਣ ਹੋਵੇਗੀ।ਸ਼ੋਅ ਇੱਕ ਅਜਿਹੇ ਸੰਕਲਪ ‘ਤੇ ਰੌਸ਼ਨੀ ਪਾਉਂਦਾ ਹੈ ਜਿਸ ਨੂੰ ਸਮਾਜ ਵਿਚ ਖਾਸ ਅਹਮਿਯਤ ਨਹੀਂ ਦਿੱਤੀ ਜਾਂਦੀ ਅਤੇ ਇਸਨੂੰ ਵਰਜਿਤ ਮੰਨਿਆ ਜਾਂਦਾ ਹੈ। ਇਹ ਸ਼ੋਅ ਪੂਰੀ ਤਰ੍ਹਾਂ ਇੱਕ ਵੱਖਰੀ ਕਾਲਪਨਿਕ ਕਹਾਣੀ ਬਾਰੇ ਹੈ ਜੋ ਇੱਕ ਮੱਧ-ਉਮਰ ਦੀ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਦੀ ਨੂੰਹ ਉਸ ਨੂੰ ਦੁਬਾਰਾ ਵਿਆਹ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਅਜਿਹਾ ਕਰਨ ਦੌਰਾਨ ਓਹਨਾ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਮਣਾ ਕਰਨਾ ਪੈਂਦਾ ਹੈ, ਇਸ ਕਹਾਣੀ ਦਾ ਮੂਲ ਹੈ।ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੌਡਰਨ ਨੂੰਹ ਆਪਣੀ ਸੱਸ ਨੂੰ ਦੁਬਾਰਾ ਵਿਆਹ ਕਰਨ ਲਈ ਕਿਵੇਂ ਰਾ
ਜ਼ੀ
ਕਰਦੀ ਹੈ ਅਤੇ ਸਮਾਜ ਤੋਂ ਉਸ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵਸੇ’ ਦੀ ਦਿਲਚਸਪ ਕਹਾਣੀ ਦੇਖਣ ਲਈ, 25 ਅਪ੍ਰੈਲ ਤੋਂ ਹਰ ਸੋਮ-ਸ਼ੁੱਕਰ ਸ਼ਾਮ 7 ਵਜੇ
ਜ਼ੀ
ਪੰਜਾਬੀ ‘ਤੇ ਟਿਊਨ ਇਨ ਕਰੋ।
ਹਰਜਿੰਦਰ ਸਿੰਘ