Movie News

ਜ਼ਿੰਦਗੀ ਤੋਂ ਹਾਰੇ ਲੋਕਾਂ ਨੂੰ ਜਿੰਦਗੀ ਜਿਊਣ ਦਾ ਬਲ ਸਿਖਾਵੇਗੀ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ'

ਪਾਲੀਵੁੱਡ ਪੋਸਟ- ਹੰਬਲ ਮੋਸ਼ਨ ਪਿਕਚਰਜ ਦੀ ਕਾਮੇਡੀ ਤੋਂ ਹਟਕੇ ਸਮਾਜਿਕ ਵਿਸ਼ਿਆਂ ਦੀ ਫਿਲਮ ‘ਅਰਦਾਸ ਕਰਾਂ’ ਦੇ ਟਰੇਲਰ ਤੋਂ ਬਾਅਦ ਗੀਤ ਵੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ।’ਸਤਿਗੁਰ ਪਿਆਰੇ’, ‘ਤੇਰੇ ਰੰਗ ਨਿਆਰੇ’ ਅਤੇ ‘ਬਚਪਨ’ ਗੀਤ ਤੋਂ ਬਾਅਦ ਹੁਣ ਇਸ ਫਿਲਮ ਦਾ ਇੱਕ ਹੋਰ ਖੂਬਸੁਰਤ ਗੀਤ ‘ਜਿੰਦਗੀ’ ਰਿਲੀਜ਼ ਹੋਇਆ ਹੈ। ਸ਼ੈਰੀ ਮਾਨ ਦੇ ਗਾਏ ਇਸ ਗੀਤ ਨੂੰ ਰਿੱਕੀ ਖਾਂ ਨੇ ਲਿਖਿਆ ਹੈ। ਜਤਿੰਦਰ ਸ਼ਾਹ ਨੇ ਬਹੁਤ ਹੀ ਕਮਾਲ ਦਾ ਸੰਗੀਤ ਦਿੱਤਾ ਹੈ। ਇਹ ਗੀਤ ਜ਼ਿੰਦਗੀ ਤੋਂ ਥੱਕੇ-ਟੁੱਟੇ ਮਨੁੱਖ ਨੂੰ ਕੁਝ ਪਲ ਰਾਹਤ ਭਰੇ ਸਕੂਨ ਭਰੇ ਜਿਊਣ ਦਾ ਸੰਕੇਤ ਦਿੰਦਾ ਹੈ। ਫਿਲਮ ਦੀ ਕਹਾਣੀ ਦਾ ਹਿੱਸਾ ਬਣੇ ਇਹ ਗੀਤ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ। ਫਿਲਮ ਬਾਰੇ ਲੇਖਕ ਨਿਰਦੇਸ਼ਕ ਤੇ ਨਿਰਮਾਤਾ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਹ ਫਿਲਮ ਆਮ ਆਦਮੀ ਦੀ ਕਹਾਣੀ ਹੈ। ਇਸ ਦਾ ਕੁਝ ਹਿੱਸਾ ਪੰਜਾਬ ਅਤੇ ਜਿਆਦਾ ਹਿੱਸਾ ਵਿਦੇਸਾਂ ਵਿੱਚ ਫਿਲਮਾਇਆ ਗਿਆ ਹੈ। ਵਿਦੇਸ਼ ਬੈਠੇ ਪੰਜਾਬੀਆਂ ਦੀ ਵੀ ਬਹੁਤ ਸਮੱਸਿਆਵਾਂ ਹਨ ਜਿੰਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਪਰਦੇ’ਤੇ ਉਤਾਰਣ ਦਾ ਸੁਪਨਾ ਸੀ ਜੋ ਹੁਣ ਇਸ ਫਿਲਮ ਰਾਹੀਂ ਪੂਰਾ ਕਰ ਰਿਹਾ ਹਾਂ। ਇਹ ਫਿਲਮ ਮਨੋਰੰਜਨ ਦੇ ਨਾਲ ਨਾਲ ਦਰਸ਼ਕਾਂ ਨੂੰ ਇੱਕ ਵੱਡਾ ਸੁਨੇਹਾ ਵੀ ਦੇਵੇਗੀ। ਫਿਲਮ ‘ਚ ਹਰ ਕਿਰਦਾਰ ਬਹੁਤ ਅਹਿਮੀਅਤ ਰੱਖਦਾ ਹੈ ਵੱਖ ਵੱਖ ਜਾਤਾ-ਧਰਮਾਂ ਦੀ ਕਹਾਣੀ ਨੂੰ ਇੱਕ ਧਾਗੇ ‘ਚ ਪ੍ਰੋਅ ਕੇ ਇਸ ਫਿਲਮ ਦਾ ਆਧਾਰ ਬਣਾਇਆ ਗਿਆ ਹੈ। ਸਾਡੀ ਪਹਿਲੀ ਫਿਲਮ ਅਰਦਾਸ ਵਾਂਗ ਇਹ ਫਿਲਮ ਵੀ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਸਮੇਤ ਸਮਾਜਿਕ ਸੁਨੇਹੇ ਦਾ ਫਰਜ ਨਿਭਾਏਗੀ।
19 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਲਿਖਿਆ ਹੈ। ਫਿਲਮ ਦੇ ਸਿਨਮੇਟੋਗਰਾਫ਼ਰਬਲਜੀਤ ਸਿੰਘ ਦਿਓ ਹਨ ਜੋ ਪਹਿਲਾਂ ਗਿੱਪੀ ਗਰੇਵਾਲ ਦੀਆਂ ਫਿਲਮਾਂ ਦੇ ਨਿਰਦੇਸ਼ਕ ਵੀ ਰਹੇ ਹਨ। ਇਸ ਵਾਰ ਉੱਨਾਂ ਨਿਰਦੇਸਨ ਦਾ ਕੰਮ ਗਿੱਪੀ ਗਰੇਵਾਲ ਤੋਂ ਕਰਵਾਇਆ ਹੈ। ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਰਾਣਾ ਜੰਗ ਬਹਾਦਰ, ਸੀਮਾ ਕੌਸ਼ਿਲ, ਕੁਲਜਿੰਦਰ ਸਿੱਧੂ ਤੇ ਛਿੰਦਾ ਗਰੇਵਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸਾਗਾ ਮਿਊਜਿਕ ਪੰਜਾਬੀ ਸੰਗੀਤ ਅਤੇ ਫਿਲਮ ਨਿਰਮਾਣ ਖੇਤਰ ਦੀ ਇੱਕ ਨਾਮਵਰ ਕੰਪਨੀ ਹੈ ਜਿਸਦੇ ਕਰਤਾ ਧਰਤਾ ਸਰਦਾਰ ਸੁਮੀਤ ਸਿੰਘ ਨੇ ਇਸ ਫ਼ਿਲਮ ਦਾ ਮਿਊਜਿਕ ਰਿਲੀਜ਼ ਕਰਦਿਆ ਬੇਹੱਦ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ‘ਸਾਗਾ’ ਨੇ ਹਮੇਸ਼ਾਂ ਹੀ ਚੰਗੀਆਂ ਤੇ ਮਿਆਰੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ‘ਅਰਦਾਸ ਕਰਾਂ’ ਵੀ ਇੱਕ ਬੇਹਤਰੀਨ ਫ਼ਿਲਮ ਹੈ ਜਿਸਦਾ ਮਿਊਂਜਿਕ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਫ਼ਿਲਮ ਵੀ ਦਰਸ਼ਕਾਂ ਦੀ ਪਸੰਦ ਬਣੇਗੀ।19 ਜੁਲਾਈ ਨੂੰ ਵਿਸਵ ਪੱਧਰ ਤੇ ਰਿਲੀਜ ਹੋ ਰਹੀ ਇਹ ਫਿਲਮ ਪੰਜਾਬੀ ਸਿਨਮਾ ਇਤਿਹਾਸ ਦੀ ਇੱਕ ਬੇਹਤਰੀਨ ਫਿਲਮ ਹੋਵੇਗੀ।

Leave a Reply