ArticlesMovie News

ਹੁਣ ਗਿੱਪੀ ਗਰੇਵਾਲ ਤੇ ਤਨਿਆ ਦੀ ਜੋੜੀ ਕਰੇਗੀ ਕਮਾਲ!

ਪੰਜਾਬੀ
ਫਿਲਮ ਇੰਡਸਟਰੀ ‘ਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫਿਲਮ ਰਾਹੀਂ ਕੁੱਝ ਵੱਖਰਾ ਤੇ ਨਵੇਕਲਾ ਪੇਸ਼ ਕਰੇ, ਜੋ ਛਾਪ ਛੱਡ ਜਾਏ। ਫਿਲਮ ਦੇ ਟਾਈਟਲ ਤੋਂ ਲੈਕੇ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਤੱਕ ਸਭ ਕੁੱਝ ਬਹੁਤ ਹੀ ਸੋਚ ਸਮਝ ਕੇ ਅਤੇ ਤਰਤੀਬ ਨਾਲ ਤਹਿ ਕੀਤਾ ਜਾਂਦਾ ਹੈ। ਇਸੇ ਲੜੀ ‘ਚ ਫਿਲਮ ਦੇ ਕਲਾਕਾਰ ਵੀ ਆਉਂਦੇ ਹਨ।ਆਪਣੇ ਪਸੰਦੀਦਾ ਕਲਾਕਾਰਾਂ ਨੂੰ ਪਰਦੇ ‘ਤੇ ਦੇਖਣ ਲਈ ਦਰਸ਼ਕ ਉਤਸੁਕ ਰਹਿੰਦੇ ਹਨ। ਹੁਣ ਆਪਣੀ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਤੇ
ਪੰਜਾਬੀ
ਫਿਲਮ ਇੰਡਸਟਰੀ ‘ਚ ਆਪਣੀ ਵੱਖਰੀ ਤੇ ਖ਼ਾਸ ਥਾਂ ਬਣਾਉਣ ਵਾਲੀ ਤਨੀਆ, ਦੋਵੇਂ ਪਹਿਲੀ ਵਾਰ ਪਰਦੇ ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਮਿਲ ਕੇ ਕੀ ਧਮਾਲ ਕਰਦੇ ਹਨ ਇਹ ਤਾਂ ਦੇਖਣਾ ਜ਼ਰੂਰ ਬਣਦਾ ਹੈ। ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਆਪਣੀ ਫਿਲਮ ‘ਮਾਂ’ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ ‘ਲੇਖ’ ਨਾਲ। ਹੁਣ ਦੇਖਣਾ ਹੋਵੇਗਾ ਕੀ ਇਸ ਫਿਲਮ ਨਾਲ ਵੀ ਗਿੱਪੀ ਤੇ ਤਾਨੀਆ ਭਾਵੁਕ ਕਰਨਗੇ ਜਾਂ ਢਿੱਡੀਂ ਪੀੜਾਂ ਪਾਉਣਗੇ।ਮੁੱਢਲੀ ਜਾਣਕਾਰੀ ‘ਚ ਫਿਲਹਾਲ ਫਿਲਮ ਬਿਨਾਂ ਸਿਰਲੇਖ ਤੋਂ ਹੈ ਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਹੈ। ਫਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ ਜਿਸ ਚ ਪੰਕਜ ਬੱਤਰਾ, ਤਾਨੀਆ, ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੋਵਾਂ ਮੁੱਖ ਕਲਾਕਾਰਾਂ ਦੇ ਪਹਿਰਾਵੇ ਤੋਂ ਲਗਦਾ ਹੈ ਕੀ ਇਹ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੇ ਗਲੇ ਵਿਚ ਗਾਨੀ ਵੀ ਦਿਖਾਈ ਦੇ ਰਹੀ ਹੈ।ਇਸ ਫਿਲਮ ਦੇ ਨਿਰਦੇਸ਼ਕ ਹਨ ਪੰਕਜ ਬਤਰਾ ਤੇ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।