Music

ਹਰਜੀਤ ਹਰਮਨ ਦੇ ਨਵੇਂ ਗੀਤ 'ਦਿਲ ਦੀਆਂ ਫਰਦਾਂ' ਨੇ ਮੋਹਿਆ ਸਰੋਤਿਆਂ ਦਾ ਦਿਲ, ਮਿਲੇ 3 ਮਿਲੀਅਨ ਵਿਊ

ਪਾਲੀਵੁੱਡ ਪੋਸਟ- ਹਰਜੀਤ ਹਰਮਨ ਅੱਜ ਦੇ ਦੌਰ ਦਾ ਉਹ ਪੰਜਾਬੀ ਲੋਕ ਗਾਇਕ ਹੈ ਜਿਸ ਦੇ ਗੀਤਾਂ ਨੂੰ ਦਰਸ਼ਕ ਹਮੇਸ਼ਾ ਹੀ ਉਡੀਕਦੇ ਰਹਿੰਦੇ ਹਨ।ਬੀਤੇ ਦਿਨੀਂ ਰਿਲੀਜ਼ ਉਸ ਦੇ ਨਵੇਂ ਗੀਤ ‘ਦਿਲ ਦੀਆਂ ਫਰਦਾਂ’ ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ ਗੀਤ ‘ਤਰੀਕਾਂ’, ‘ਜੱਟੀ’, ‘ਜੱਟ 24 ਕੇਰਟ ਦਾ’ ਤੇ ‘ਦਿਲਜਾਨੀ’ ਨੇ ਬਣਾਇਆ ਸੀ ਅਤੇ ਯੂ-ਟਿਊਬ ਤੇ ਹੁਣ ਤੱਕ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ ।ਇਸ ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗੀਤਕਾਰ ਬਚਨ ਬੇਦਿਲ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੀ 2 ਗੈਦਰ ਵਲੋਂ ਫਿਲਮਾਈ ਗਈ ਹੈ। ਪਿੰਕੀ ਧਾਲੀਵਾਲ ਵਲੋਂ ਹਰਜੀਤ ਹਰਮਨ ਦੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ, ਜੋ ਯੂਟਿਊਬ ‘ਤੇ ਮੈਡ 4 ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਹਰਜੀਤ ਹਰਮਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ। ਉਨਾਂ ਅੱਗੇ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਆਪਣੇ ਪਿਆਰੇ ਸਰੋਤਿਆਂ ਲਈ ਹੋਰ ਵੀ ਗੀਤ ਲੈ ਕੇ ਹਾਜ਼ਰ ਹੋਣਗੇ।