Articles

ਸੰਗੀਤਕ ਖੇਤਰ 'ਚ ਇਕ ਵਧੀਆ ਅੋਕਟਾ ਪੈਡ ਵਾਧਕ ਵਜੋਂ ਚਰਚਿਤ ਨਾਂਅ ਹੈ– ਜਤਿੰਦਰ ਸਿੰਘ

ਆਮ ਕਹਾਵਤ ਹੈ ਕਿ ‘ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ’ ਪਰ ਜਿਸ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਉਹ ਆਪਣੀ ਲਗਨ ਤੇ ਸੱਚੀ ਮਿਹਨਤ ਨਾਲ ਕਿਸੇ ਵੀ ਉੱਚੀ ਤੋਂ ਉਚੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਅਸੀਂ ਜਾਣਦੇ ਹੀ ਹਾਂ ਕਿ ਪਰਮਾਤਮਾ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਕਲਾ ਜਰੂਰ ਬਖ਼ਸ਼ੀ ਹੈ, ਬਸ ਲੋੜ ਹੁੰਦੀ ਹੈ ਆਪਣੇ ਅੰਦਰ ਝਾਤ ਮਾਰਨ ਦੀ ‘ਤੇ ਆਪਣੀ ਕਲਾ ਨੂੰ ਨਿਖਾਰਦੇ ਹੋਏ ਕੁਝ ਕਰ ਦਿਖਾਉਣ ਦੀ। ਅਜਿਹਾ ਹੀ ਜਜ਼ਬਾ ਰੱਖਣ ਵਾਲੀ ਇਕ ਸ਼ਖਸੀਅਤ ਹੈ ਜਿਲਾ੍ਹ ਲੁਧਿਆਣਾ ਦੇ ਪਿੰਡ ਕਨੇਜਾ ਦਾ ਜਤਿੰਦਰ ਸਿੰਘ ਜਿਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸੰਗੀਤ ਦੀ ਦੁਨੀਆਂ ‘ਚ ਇਕ ਵਧੀਆ ਅੋਕਟਾ ਪੈਡ ਵਾਧਕ ਵਜੋਂ ਚੰਗਾ ਨਾਮ ਕਮਾਇਆ ਹੈ ਅਤੇ ਅੱਜ ਕਲ ਪੰਜਾਬ ਦੇ ਨਾਮੀ ਕਲਾਕਰਾਂ ਨਾਲ ਆਪਣੀਆਂ ਮਿਊਜ਼ਿਕ ਸੇਵਾਵਾਂ ਨਿਭਾ ਰਿਹਾ ਹੈ।ਦੀਪਕ ਦੀ ਬਚਪਨ ਤੋਂ ਹੀ ਇਹ ਦਿਲੀ ਚਾਹਨਾ ਸੀ ਕਿ ਉਹ ਕਿਸੇ ਨਾ ਕਿਸੇ ਖੇਤਰ ‘ਚ ਆਪਣਾ ‘ਤੇ ਪਰਿਵਾਰ ਦਾ ਨਾਂਅ ਰੋਸ਼ਨ ਕਰੇ। ਉਸ ਦੀ ਇਹ ਚਾਹਨਾ ਸਮੇਂ ਦੇ ਨਾਲ-ਨਾਲ ਹੋਰ ਵੀ ਵੱਧ ਦੀ ਗਈ ਅਤੇ ਉਸ ਨੇ ਸਾਂਈ ਮਿਉਜ਼ਿਕ ਅਕੈਡਮੀ ਅੰਮ੍ਰਿਤਸਰ ਨਾਲ ਸਪੰਰਕ ਕੀਤਾ ਅਤੇ ਮਿਊਜ਼ਿਕ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ।ਦੋ ਸਾਲ ਦੇ ਸਿਖਲਾਈ ਸਫਰ ਤੋਂ ਬਾਅਦ ਜਤਿੰਦਰ ਸਿੰਘ ਹੁਣ ਸੰਗੀਤਕ ਖੇਤਰ ‘ਚ ਬਤੌਰ ਅੋਕਟਾ ਪੈਡ ਵਾਧਕ ਸਰਗਰਮ ਹੈ ਅਤੇ ਨਾਮੀ ਕਲਾਕਾਰਾਂ ਨਾਲ ਕੰਮ ਕਰ ਰਿਹਾ ਹੈ। ਜਤਿੰਦਰ ਸਿੰਘ ਭਵਿੱਖ ਵਿਚ ਇਕ ਸੰਗੀਤ ਅਕੈਡਮੀ ਖੋਲਣਾ ਚਾਹੁੰਦਾ ਹੈ ਜਿਥੇ ਬੱਚਿਆਂ ਨੂੰ ਮਿਊਜ਼ਿਕ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸੰਗੀਤ ਦੇ ਸੌਂਕ ਰੱਖਣ ਵਾਲੇ ਬੱਚੇ ਆਪਣੀ ਆਰਥਿਕ ਕਮੋਜ਼ਰੀ ਕਾਰਨ ਇਸ ਤੋਂ ਵਾਂਝੇ ਨਾ ਰਹਿ ਸਕਣ ।