Music

ਸੂਫ਼ੀ ਗਾਇਕ ਮਾਣਕ ਅਲੀ ਦਾ ਧਾਰਮਿਕ ਗੀਤ 'ਬਾਬਾ ਨਾਨਕਾ ਜੱਗ 'ਤਾਰ ਦੇ' ਰਿਲੀਜ਼

ਪਾਲੀਵੁੱਡ ਪੋਸਟ-ਸੂਫ਼ੀ ਗਾਇਕ ਮਾਣਕ ਅਲੀ ਵੱਲੋਂ ਗਾਇਆ ਅਤੇ ਤੇਜਿੰਦਰ ਸਿੰਘ ਫ਼ਤਿਹਪੁਰ ਵੱਲੋਂ ਲਿਖਿਆ ਧਾਰਮਿਕ ਗੀਤ ‘ਬਾਬਾ ਨਾਨਕਾ ਜੱਗ ‘ਤਾਰ ਦੇ’ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਹਾਲ ਵਿੱਚ ਨਾਮੀਂ ਗਾਇਕ ਸਰਦੂਲ ਸਿਕੰਦਰ, ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਅਦਾਕਾਰ ਦੇਵ ਖਰੌੜ, ਪੀ.ਸੀ.ਐਸ ਅਧਿਕਾਰੀ ਰਾਜੇਸ਼ ਧੀਮਾਨ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਮੈਨੇਜਰ ਕੁਲਦੀਪ ਜੋਧਾਂ ਸਮੇਤ ਕਈ ਨਾਮੀਂ ਸਖਸ਼ੀਅਤਾਂ ਵੱਲੋਂ ਰਸਮੀਂ ਤੌਰ ‘ਤੇ ਰਿਲੀਜ਼ ਕੀਤਾ ਗਿਆ।
ਓਸਿਸ ਫ਼ਿਲਮਜ਼ ਦੇ ਬੈਨਰ ਹੇਠ ਜਾਰੀ ਕੀਤੇ ਗਏ ਇਸ ਧਾਰਮਿਕ ਗੀਤ ਨੂੰ ਮਾਣਕ ਅਲੀ ਨੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਹਾਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਗਾ ਕੇ ਵਾਹ-ਵਾਹ ਖੱਟੀ। ਇਸ ਦੌਰਾਨ ਮਾਣਕ ਅਲੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਸਾਡਾ ਪਰਿਵਾਰ ਭਾਈ ਮਰਦਾਨਾ ਜੀ ਦੇ ਵਾਰਸਾਂ ਵਿਚੋਂ ਹੈ ਅਤੇ ਮੇਰੇ ਲਈ ਬਹੁਤ ਹੀ ਖੁਸ਼ੀ ਤੇ ਸਕੂਨ ਵਾਲੀ ਗੱਲ ਹੈ ਕਿ ਮੈਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਗੀਤ ਗਾ ਕੇ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਪੇਸ਼ ਕੀਤੀ ਹੈ।
ਇਸ ਦੌਰਾਨ ਗਾਇਕ ਸਰਦੂਲ ਸਿਕੰਦਰ ਨੇ ਕਿਹਾ ਮਾਣਕ ਅਲੀ ਬਹੁਤ ਹੀ ਸੁਰੀਲਾ ਗਾਇਕ ਹੈ ਅਤੇ ਉਸਦਾ ਇਹ ਧਾਰਮਿਕ ਗੀਤ ਵੀ ਬਹੁਤ ਸੋਹਣਾ ਹੈ, ਜਿਸ ਲਈ ਮੈਂ ਮਾਣਕ ਅਲੀ ਅਤੇ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਇਸ ਮੌਕੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਾਣਕ ਅਲੀ ਦੁਆਰਾ ਗਾਇਆ ਇਹ ਧਾਰਮਿਕ ਗੀਤ ਬਹੁਤ ਹੀ ਅਰਥ ਭਰਪੂਰ ਅਤੇ ਸੁਰੀਲਾ ਹੈ, ਜਿਸ ਲਈ ਉਹ ਪੂਰੀ ਟੀਮ ਨੂੰ ਵਧਾਈ ਦਿੰਦੇ ਹਨ। ਪਾਲੀਵੁੱਡ ਦੇ ਨਾਮੀਂ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਮਾਣਕ ਅਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗਾਇਆ ਧਾਰਮਿਕ ਗੀਤ ਬਹੁਤ ਹੀ ਸੁਰੀਲਾ ਹੈ ਅਤੇ ਇਸਦੇ ਅਰਥ ਭਰਪੂਰ ਬੋਲ ਬਹੁਤ ਡੂੰਘੇ ਹਨ ਜੋ ਸੁਣਨ ਵਾਲੇ ਨੂੰ ਸਕੂਨ ਦਿੰਦੇ ਹਨ।