Articles

ਸੁਹੱਪਣ ਅਤੇ ਕਲਾ ਦਾ ਸੁਮੇਲ ਰਾਵੀ ਕੌਰ ਬੱਲ

ਪਾਲੀਵੁੱਡ ਪੋਸਟ- ਰਾਵੀ ਕੌਰ ਬੱਲ ਨੇ ਕੁਝ ਹੀ ਗੀਤਾਂ ਵਿੱਚ ਮਾਡਲਿੰਗ ਕਰਕੇ ਪੰਜਾਬੀ ਸੰਗੀਤਕ ਖੇਤਰ ‘ਚ ਆਪਣੇ ਹੁਨਰ ਦਾ ਲੋਹਾ ਮੰਨਵਾ ਦਿੱਤਾ ਹੈ। ਬੇਸ਼ੱਕ ਸੋਹਣਾ ਕੱਦ-ਕਾਠ ਅਤੇ ਨੈਣ ਨਕਸ਼ ਤਾਂ ਉਸ ਨੂੰ ਕੁਦਰਤ ਦੀ ਦੇਣ ਹੈ, ਪਰ ਆਪਣੀ ਕਲਾ ਨੂੰ ਤਰਾਸ਼ਣ ਲਈ ਉਸ ਨੇ ਵੀ ਕੋਈ ਕਸਰ ਨਹੀਂ ਛੱਡੀ। ਜੇਕਰ ਉਸ ਦੇ ਕਰੀਅਰ ਦੀ ਗ੍ਰਾਫ਼ ਨੂੰ ਦੇਖਿਆ ਜਾਵੇ ਤਾਂ ਇਹ ਗੱਲ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਉਸ ਦਾ ਨਾਮ ਕਲਾ ਦੇ ਅੰਬਰ ‘ਤੇ ਧਰੂੰ ਤਾਰੇ ਵਾਂਗ ਚਮਕੇਗਾ। ਉਸ ਦੇ ਚਿਹਰੇ ‘ਤੇ ਇੱਕ ਖ਼ਾਸ ਕਿਸਮ ਦੀ ਰੌਣਕ ਹਰ ਵੇਲੇ ਨੱਚਦੀ ਰਹਿੰਦੀ ਹੈ। ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਰਾਵੀ ਕੌਰ ਨੇ ਚਰਚਿਤ ਪੰਜਾਬੀ ਗੀਤਾਂ ‘ਐਕਸਪਰਟ ਜੱਟ’, ‘ਮੇਰੇ ਵਰਗੀ’, ‘ਦਿਲ ਦਾ ਕੋਰਾ’ ਤੇ ‘ਜੁਦਾ’ ਦੇ ਵੀਡੀਓਜ਼ ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ।

ਦੱਸਣਯੋਗ ਹੈ ਕਿ ਰਾਵੀ ਸਾਲ 2015 ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਤੌਰ ਮਾਡਲ ਵਜੋਂ ਸਰਗਰਮ ਹੈ।ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਰਾਵੀ ਦੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। ਤਹਿਜ਼ੀਬ ਵਿੱਚ ਰਹਿ ਕੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਣ ਵਾਲੀ ਰਾਵੀ ਕੌਰ ਨੇ ਦੱਸਿਆ ਕਿ ਉਹ ਇਸ ਖੇਤਰ ਵਿੱਚ ਕਿਸੇ ਵਰਗਾ ਨਹੀਂ ਬਣਨਾ ਚਾਹੁੰਦੀ ਸਗੋਂ ਆਪਣੇ ਵਰਗਾ ਹੀ ਰਹਿਣਾ ਚਾਹੁੰਦੀ ਹੈ। ਇਸ ਖੇਤਰ ਵਿੱਚ ਚੁਣੌਤੀਆਂ ਸਬੰਧੀ ਪੁੱਛੇ ਜਾਣ ‘ਤੇ ਉਹ ਆਖਦੀ ਹੈ ਕਿ ਕੁੜੀਆਂ ਨੂੰ ਚੁਣੌਤੀਆਂ ਤਾਂ ਹਰ ਖੇਤਰ ਵਿੱਚ ਹੀ ਹਨ, ਪਰ ਸਿਰੜ ਨਾਲ ਔਖੇ ਨੂੰ ਸੌਖਾ ਕੀਤਾ ਜਾ ਸਕਦਾ ਹੈ।ਉਸ ਨੇ ਦੱਸਿਆ ਕਿ ਉਸ ਨੂੰ ਮਾਡਲਿੰਗ ਤੋਂ ਇਲਾਵਾ ਸੰਗੀਤ ਦਾ ਵੀ ਸ਼ੌਂਕ ਹੈ ਅਤੇ ਉਹ ਬਚਪਨ ਤੋਂ ਹੀ ਸੰਗੀਤ ‘ਚ ਕਾਫੀ ਰੁਚੀ ਰੱਖਦੀ ਆ ਰਹੀ ਹੈ ।ਰਾਵੀ ਕੌਰ ਨੇ ਅੱਗੇ ਦੱਸਿਆ ਕਿ ਉਸ ਨੂੰ ਪਰਿਵਾਰ ਦਾ ਬਹੁਤ ਸਾਥ ਰਿਹਾ ਹੈ ਅਤੇ ਉਸ ਦੀ ਮਾਂ ਦਾ ਇਹ ਸੁਪਨਾ ਹੈ ਕਿ ਰਾਵੀ ਕੌਰ ਇਕ ਚੰਗੀ ਗਾਇਕਾ ਬਣੇ ਅਤੇ ਹੁਣ ਉਹ ਆਪਣੇ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਵਿੱਖ ‘ਚ ਬਹੁਤ ਜਲਦੀ ਪੱਕੇ ਪੈਰੀਂ ਬਤੌਰ ਗਾਇਕਾ ਇਸ ਖੇਤਰ ਵੱਲ ਵੀ ਅੱਗੇ ਵਧੇਗੀ।

172 Comments

Leave a Reply