ArticlesMovie Reviews

ਸਿੰਘਾ ਦੀ ਨਵੀਂ ਫ਼ਿਲਮ “ਬੇਫ਼ਿਕਰੇ” ਦੀ ਸ਼ੂਟਿੰਗ ਸ਼ੁਰੂ

ਨਿਰਮਾਤਾ
ਰਿੱਕੀ ਤੇਜ਼ੀ ਦੀ ਪੰਜਾਬੀ ਫ਼ਿਲਮ “ਬੇਫ਼ਿਕਰੇ” ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਚਰਚਿਤ ਪੰਜਾਬੀ ਗਾਇਕ ਸਿੰਘਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਵਿਸ਼ਾਖਾ ਰਾਘਵ ਬਤੌਰ ਹੀਰੋਇਨ ਨਜ਼ਰ ਆਵੇਗੀ। ਇਸ ਫ਼ਿਲਮ ਚ ਬਾਲੀਵੁੱਡ ਦੇ ਨਾਮਵਰ ਅਦਾਕਾਰ ਰਾਹੁਲ ਦੇਵ, ਰਣਜੀਤ, ਗੈਵੀ ਚਾਹਲ, ਸੁੱਖੀ ਚਾਹਲ, ਧੀਰਜ ਕੁਮਾਰ, ਦੀਦਾਰ ਗਿੱਲ ਤੇ ਸਤਵੰਤ ਕੌਰ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ ।  ਚੰਨਦੀਪ ਧਾਲੀਵਾਲ ਦੀ ਲਿਖੀ ਤੇ ਉਹਨਾਂ ਵੱਲੋਂ ਹੀ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਦਾ ਸਕਰੀਨਪਲੇ ਅਤੇ ਡਾਇਲਾਗ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੇ ਹਨ। “ਤੇਜ਼ੀ ਪ੍ਰੋਡਕਸ਼ਨ” ਦੀ ਪੇਸ਼ਕਸ਼ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਆਸ ਪਾਸ ਦੇ ਖੇਤਰ ਵਿੱਚ ਕੀਤੀ ਜਾ ਰਹੀ ਹੈ।
ਨਿਰਮਾਤਾ
ਇੱਕੀ ਤੇਜ਼ੀ ਨੇ ਦੱਸਿਆ ਕਿ ਇਸ ਫ਼ਿਲਮ ਦਾ ਜ਼ਿਆਦਾ ਯੂ ਕੇ ਵਿੱਚ ਫਿਲਮਾਇਆ ਜਾਵੇਗਾ।  ਇਹ ਫ਼ਿਲਮ ਐਕਸ਼ਨ, ਰੁਮਾਂਸ ਤੇ ਡਰਾਮੇ ਦਾ ਸੁਮੇਲ ਹੈ। ਜਿਸ ਵਿੱਚ ਹਰ ਤਰ੍ਹਾਂ ਦਾ ਰੰਗ ਨਜ਼ਰ ਆਵੇਗਾ। ਸਿੰਘੇ ਮੁਤਾਬਕ ਇਹ ਉਸਦੀ ਤੀਜੀ ਪੰਜਾਬੀ ਫ਼ਿਲਮ ਹੈ। ਉਸਦੀ  ਪਹਿਲੀ ਫ਼ਿਲਮ “ਜੋਰਾ 2” ਸੀ। ਬਤੌਰ ਹੀਰੋ “ਕਦੇ ਹਾਂ ਕਦੇ ਨਾਂਹ” ਵਿੱਚ ਕੰਮ ਕਰਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਇਕ ਵੱਖਰੇ ਰੂਪ ਵਿੱਚ ਦੇਖਣਗੇ । ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਪਸੰਦ ਆਵੇਗੀ। ਨਾਮਵਰ ਮਾਡਲ ਵਿਸ਼ਾਖਾ ਰਾਘਵ ਨੇ ਦੱਸਿਆ ਕਿ ਬਤੌਰ ਹੀਰੋਇਨ ਉਸਦੀ ਇਹ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਉਸਨੂੰ  ਪੰਜਾਬੀ ਇੰਡਸਟਰੀ ਵਿੱਚ ਪਹਿਚਾਣ ਦਿਵਾਏਗੀ।
ਹਰਜਿੰਦਰ ਸਿੰਘ ਜਵੰਦਾ