FeaturedMovie News

'ਸਿੰਘਮ' ਬਣ ਕੇ ਆ ਰਿਹੈ ਪਰਮੀਸ਼ ਵਰਮਾ

ਪਾਲੀਵੁੱਡ ਪੋਸਟ- ਪੰਜਾਬੀ ਸਿਨਮੇ ਦੀ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਚਰਚਾ ਨੇ ਬਾਲੀਵੁੱਡ ਦੇ ਅਦਾਕਾਰਾਂ, ਨਿਰਮਾਤਾਵਾਂ ਨੂੰ ਆਪਣੇ ਵੱਲ ਖਿੱਚਿਆ ਹੈ। ਹੁਣ ਅਦਾਕਾਰ ਅਜੇ ਦੇਵਗਣ ਆਪਣੀ ਬਾਲੀਵੁੱਡ ਫਿਲਮ ‘ਸਿੰਘਮ’ ਦੀ ਵੱਡੀ ਸਫ਼ਲਤਾ ਮਿਲਣ ਮਗਰੋਂ ਨਿਰਮਾਤਾ ਬਣਦਿਆਂ ਇਸ ਫਿਲਮ ਦਾ ਪੰਜਾਬੀ ਰੀਮੇਕ ਲੈ ਕੇ ਆ ਰਹੇ ਹਨ।
ਅਜੇ ਦੇਵਗਣ ਫਿਲਮਜ਼,ਗੁਲਸ਼ਨ ਕੁਮਾਰ ਟੀ-ਸੀਰਜ਼ ਦੀ ਪੇਸ਼ਕਸ ਅਤੇ ਏ ਪਨੋਰਮਾ ਸਟੂਡੀਓਜ਼ ਪ੍ਰੋਡਕਸ਼ਨ ਦੇ ਬੈਨਰ ਹੇਠ 9 ਅਗਸਤ ਨੂੰ ਅੰਤਰਰਾਸਟਰੀ ਪੱਧਰ ਤੇ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਾਇਕ ਪੰਜਾਬੀਆਂ ਦਾ ਚਹੇਤਾ ਅਦਾਕਾਰ ਪਰਮੀਸ ਵਰਮਾ ‘ਸਿੰਘਮ’ ਬਣਕੇ ਆ ਰਿਹਾ ਹੈ ਜੋ ਇਸ ਫਿਲਮ ਵਿੱਚ ਆਪਣੀਆਂ ਪਹਿਲੀਆਂ ਫਿਲਮਾਂ ਤੋਂ ਬਹੁਤ ਹਟਕੇ ਨਜ਼ਰ ਆਵੇਗਾ। ਪੰਜਾਬ ਦੇ ਗੁੰਡਾ ਰਾਜ ਅਤੇ ਪੁਲਸ ਕਾਰਗੁਜ਼ਾਰੀ ‘ਤੇ ਪਹਿਲਾਂ ਵੀ ਕਈ ਪੰਜਾਬੀ ਫਿਲਮਾਂ ਆ ਚੁੱਕੀਆਂ ਹਨ ਪਰ ਇਸ ਫਿਲਮ ਪ੍ਰਤੀ ਦਰਸ਼ਕਾਂ ਦੇ ਦਿਲਾਂ ਵਿਚ ਇੱਕ ਵਿਸ਼ੇਸ਼ ਖਿੱਚ ਵੇਖੀ ਰਹੀ ਹੈ। ਇਸ ਫਿਲਮ ਦੀ ਸਕਰੀਨ ਪਲੇਅ ਅਤੇ ਡਾਇਲਾਗ ਧੀਰਜ ਰਤਨ ਨੇ ਲਿਖੇ। ਨਿਰਦੇਸ਼ਕ ਨਵਨੀਅਤ ਸਿੰਘ ਨੇ ਇਸ ਫ਼ਿਲਮ ਦੇ ਹਰੇਕ ਦ੍ਰਿਸ਼ ਬਹੁਤ ਹੀ ਬਾਰੀਕੀ ਅਤੇ ਰੌਚਕਮਈ ਤਰੀਕੇ ਨਾਲ ਪਰਦੇ ‘ਤੇ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਮਾਡਲਿਗ ਤੇ ਵੀਡਿਓ ਨਿਰਦੇਸ਼ਨ ਦੇ ਖੇਤਰ ਤੋਂ ਫਿਲਮਾਂ ਵੱਲ ਆਇਆ ਸਫ਼ਲ ਕਲਾਕਾਰ ਹੈ ਜਿਸਦੀ ਵੱਡੀ ਫੈਨ-ਫੌਲਿੰਗ ਨੇ ਹਮੇਸਾਂ ਹੀ ਉਸਦੀ ਹਰੇਕ ਫਿਲਮ ਨੂੰ ਦਿਲੋਂ ਪਿਆਰ ਦਿੱਤਾ ਹੈ। ਪਰਮੀਸ਼ ਦੀ ਇਹ ਫਿਲਮ ਐਕਸ਼ਨ ਅਤੇ ਰੁਮਾਂਸ ਦਾ ਸੁਮੇਲ ਹੈ। ਇਸ ਫਿਲਮ ਵਿੱਚ ਜਿੱਥੇ ਦਰਸ਼ਕ ਸਾਊਥ ਦੀਆਂ ਫਿਲਮਾਂ ਵਾਲਾ ਜਬਰਦਸਤ ਐਕਸ਼ਨ ਵੇਖਣਗੇ, ਉੱਥੇ ਪੰਜਾਬੀ ਸਿਨਮੇ ਦੀ ਸੁਪਰ ਸਟਾਰ ਅਭਿਨੇਤਰੀ ਸੋਨਮ ਬਾਜਵਾ ਨੂੰ ਪਰਮੀਸ਼ ਵਰਮਾ ਨਾਲ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਫਿਲਮ ਦਾ ਗੀਤ ਸੰਗੀਤ ਦਰਸ਼ਕਾਂ ਦੀ ਜੁਬਾਨ ਤੇ ਚੜਣ ਵਾਲਾ ਬਹੁਤ ਹੀ ਮਨਮੋਹਕ ਹੈ। ਪੰਜਾਬੀ ਫ਼ਿਲਮਾਂ ਦਾ ਚਰਚਿਤ ਅਦਾਕਾਰ ਕਰਤਾਰ ਚੀਮਾ ਇਸ ਫਿਲਮ ਰਾਹੀਂ ਇੱਕ ਵਾਰ ਫਿਰ ਵੀਲੇਨ ਦੀ ਜਬਰਦਸ਼ਤ ਭੂਮਿਕਾ ਵਿੱਚ ਨਜ਼ਰ ਆਵੇਗਾ।ਪਰਮੀਸ਼ ਵਰਮਾ, ਸੋਨਮ ਬਾਜਵਾ, ਕਰਤਾਰ ਚੀਮਾ, ਗੁਰਪੀਤ ਕੌਰ ਭੰਗੂ, ਸਰਦਾਰ ਸੋਹੀ, ਮਲਕੀਤ ਰੌਣੀ, ਰਾਜਵਿੰਦਰ ਸਮਰਾਲਾ, ਰਾਜ ਧਾਲੀਵਾਲ, ਕ੍ਰਿਸ਼ਨ ਜੋਸ਼ੀ ਆਦਿ ਕਲਾਕਾਰਾਂ ਨੇ ਫਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। । ਫਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ ਤੇ ਅਭਿਸ਼ੇਕ ਪਾਠਕ ਹਨ ਤੇ ਆਸੂ ਮੁਨੀਸ਼ ਸਾਹਨੀ, ਸੰਜੀਵ ਜੋਸ਼ੀ ਵਿਨੋਦ ਭਾਂਨੂੰਸਾਹਲੀ ਇਸਦੇ ਸਹਿ ਨਿਰਮਾਤਾ ਹਨ।9 ਅਗਸਤ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਦਰਸਕਾਂ ਵਲੋਂ ਉਡੀਕ ਕੀਤੀ ਜਾ ਰਹੀ ਹੈ।

Leave a Reply