Movie News

ਸਿਨੇਮਾਘਰਾਂ 'ਚ ਅੱਜ ਰਿਲੀਜ਼ ਹੋਵੇਗੀ ਫ਼ਿਲਮ 'ਅੜਬ ਮੁਟਿਆਰਾਂ'

ਪਾਲੀਵੁੱਡ ਪੋਸਟ- ‘ਵਾਈਟ ਹਿੱਲ ਸਟੂਡੀਓ’ ਅਤੇ ਤਾਓ ਚੇਨ ਮੋਸ਼ਨ ਪਿਕਚਰਜ਼ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਅੱਜ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਵਿਚ ਜਿੱਥੇ ਮੁੱਖ ਭੂਮਿਕਾ ‘ਚ ਗਾਇਕ ਤੇ ਨਾਇਕ ਨਿੰਜਾ, ਅਦਾਕਾਰਾ ਸੋਨਮ ਬਾਜਵਾ, ਅਜੇ ਸਰਕਾਰੀਆ, ਮਹਿਰੀਨ ਪੀਰਜਾਦਾ ਨਜ਼ਰ ਆਉਣਗੇ ਉੱਥੇ ਅਦਾਕਾਰ ਬੀ ਐੱਨ ਸ਼ਰਮਾ, ਸੁਦੇਸ਼ ਲਹਿਰੀ, ਉਪਾਸਨਾ ਸਿੰਘ, ਨਵਨੀਤ ਨਿਸ਼ਾਨ, ਮਾਇਰਾ ਸਿੰਘ ਇੰਦਰਪਾਲ ਅਤੇ ਰਾਜੀਵ ਮਹਿਰਾ ਨੇ ਅਹਿਮ ਕਿਰਦਾਰ ਨਿਭਾਏ ਹਨ। ਅਜੌਕੀਆਂ ਫ਼ਿਲਮਾਂ ਤੋਂ ਹਰ ਪੱਖ ਤੋਂ ਵੱਖਰੀ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।ਇਹ ਫ਼ਿਲਮ ਅਜੋਕੇ ਸਮਾਜ ਵਿੱਚ ਔਰਤ ਦੇ ਵਿਅੱਕਤੀਤੱਵ ਪਹਿਲੂਆਂ ਦੀ ਪੇਸ਼ਕਾਰੀ ਕਰਦੀ, ਅੰਤਰਜਾਤੀ ਵਿਆਹਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ, ਸਤਿਕਾਰ ਭਾਵਨਾ ਦੀ ਗੱਲ ਕਰਦੀ ਵਿਅੰਗਮਈ ਪਰਿਵਾਰਕ ਕਹਾਣੀ ਹੈ ਜੋ ਸਾਡੇ ਸਮਾਜ ਦੇ ਕੌੜੇ ਸੱਚ ਤੋਂ ਪਰਦਾ ਚੁੱਕੇਗੀ। ਫ਼ਿਲਮ ‘ਚ ਇੱਕ ਵੱਡੀ ਖਾਸੀਅਤ ਇਹ ਵੀ ਹੈ ਕਿ ਇਸ ਔਰਤ ਪ੍ਰਧਾਨ ਫ਼ਿਲਮ ਵਿੱਚ ਦਰਸ਼ਕ ਸੋਨਮ ਬਾਜਵਾ ਨੂੰ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਿਲਕੁੱਲ ਹਟਵੇਂ, ਇੱਕ ਬੜੇ ਹੀ ਘੈਂਟ ਅਤੇ ਰੋਹਬਦਾਰ ਕਿਰਦਾਰ ਵਿੱਚ ਵੇਖਣਗੇ।ਫਿਲਮ ਦਾ ਵਿਸ਼ਾ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਹੈ।

Leave a Reply