Movie News

ਸਾਦਗੀ, ਮੁਹੱਬਤ, ਹਾਸੇ ਅਤੇ ਚੰਗੇ ਸੰਦੇਸ਼ ਨਾਲ ਪਾਲੀਵੁੱਡ 'ਚ ਨਿਵੇਕਲੀ ਪਛਾਣ ਦਰਸਾਵੇਗੀ ਫ਼ਿਲਮ 'ਨੌਕਰ ਵਹੁਟੀ ਦਾ'

ਪਾਲੀਵੁੱਡ ਪੋਸਟ- ਬੀਨੂੰ ਢਿੱਲੋਂ ਪਾਲੀਵੁੱਡ ਖੇਤਰ ਦਾ ਚਮਕਦਾ ਸਿਤਾਰਾ ਹੈ ਅਤੇ ਹੁਣ ਉਸ ਨੂੰ ਕੇਂਦਰ ‘ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਲੇਖਕਾਂ ਵੱਲੋਂ ਉਸ ਲਈ ਵੱਖਰੇ ਤੌਰ ‘ਤੇ ਕਿਰਦਾਰ ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ।ਬੀਨੂੰ ਢਿੱਲੋਂ ਅੱਜ ਜਿਸ ਮੁਕਾਮ ‘ਤੇ ਹੈ, ਇਹ ਉਸ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਇਸ ਪਿੱਛੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ। ਥੀਏਟਰ, ਥੀਏਟਰ ਤੋਂ ਟੈਲੀਵਿਜ਼ਨ ਤੇ ਫਿਰ ਟੈਲੀਵਿਜ਼ਨ ਤੋਂ ਫ਼ਿਲਮਾਂ। ਉਹ ਆਪਣੀ ਮਿਹਨਤ, ਕਲਾ ਤੇ ਲਿਆਕਤ ਨਾਲ ਪੌੜੀ ਦਰ ਪੌੜੀ ਅੱਗੇ ਵੱਧਦਾ ਗਿਆ ਤੇ ਅੱਜ ਉਹ ਸਫ਼ਲਤਾ ਦੀ ਉਸ ਟੀਸੀ ‘ਤੇ ਹੈ, ਜਿਥੇ ਪਹੁੰਚਣਾ ਹਰ ਕਲਾਕਾਰ ਦੀ ਹਸਰਤ ਹੁੰਦੀ ਹੈ। ਦੱਸਦਈਏ ਹੈ ਕਿ ਬੀਨੂੰ ਢਿੱਲੋਂ ਪਿਛਲੇ ਸਮੇਂ ਦੌਰਾਨ ਫ਼ਿਲਮ ‘ਬੰਬੂਕਾਟ’ ‘ਬਾਈਲਾਰਸ’ ‘ਚੰਨੋ, ਕਮਲੀ ਯਾਰ ਦੀ’, ‘ਦੁੱਲਾ ਭੱਟੀ’, ‘ਬੈਂਡ ਵਾਜੇ’ ਅਤੇ ‘ਕਾਲਾ ਸ਼ਾਹ ਕਾਲਾ’ ਆਦਿ ‘ਚ ਮੁੱਖ ਭੂਮਿਕਾ ‘ਚ ਨਜ਼ਰ ਆ ਚੁੱਕੇ ਹਨ ਅਤੇ ਹੁਣ ਉਹ ਆਗਾਮੀ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਨੌਕਰ ਵਹੁਟੀ ਦਾ’ ‘ਚ ਵੀ ਬਤੌਰ ਨਾਇਕ ਨਜ਼ਰ ਆਉਣਗੇ।ਇਸ ਫਿਲਮ ‘ਚ ਬੀਨੂੰ ਢਿੱਲੋਂ ਦੇ ਨਾਲ ਅਦਾਕਾਰਾ ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਅਤੇ ਪ੍ਰੀਤ ਆਨੰਦ ਆਦਿ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਦਿੱਤਾ ਹੈ।ਇਸ ਫਿਲਮ ਨੂੰ ਰੋਹਿਤ ਕੁਮਾਰ ਨੇ ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਮਿਲ ਕੇ ਪ੍ਰੋਡਿਊਸ ਕੀਤਾ ਹੈ।ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ ਜੋ ਕਿ ਇੱਕ ਪਰਿਵਾਰਿਕ ਡਰਾਮਾ ਤੇ ਕਾਮੇਡੀ ਦਾ ਤੜਕਾ ਹੈ।

22 Comments

Leave a Reply