Music

ਸਾਗਾ ਮਿਊਜ਼ਿਕ ਵਲੋਂ 'ਬਾਦਸ਼ਾਹ' ਤੇ ਅਮਿਤ ਉਚਾਨਾ ਦਾ ਗੀਤ 'ਕਮਾਲ' ਰਿਲੀਜ਼

ਚੰਡੀਗੜ੍ਹ -ਬਾਲੀਵੱਡ ਸਟਾਰ ਰੈਪਰ ਅਤੇ ਗਾਇਕ ਬਾਦਸ਼ਾਹ ਤੇ ਅਮਿਤ ਉਚਾਨਾ ਦੇ ਗੀਤ ‘ਕਮਾਲ’ ਨੂੰ ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਫ਼ਿਲਮਜ਼ ਵਲੋਂ ਰਿਲੀਜ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਅਮਿਤ ‘ਬਾਦਸ਼ਾਹ’ ਦਾ ਭਰਾ ਹੈ ਜੋ ਇਸ ਗੀਤ ਰਾਹੀਂ ਪੰਜਾਬੀ ਗਾਇਕੀ ਦੇ ਖੇਤਰ ਵੱਲ ਵਧਿਆ ਹੈ। ਇਸ ਗੀਤ ਨੂੰ ਬਾਦਸ਼ਾਹ ਨੇ ਹੀ ਲਿਖਿਆ ਹੈ ਤੇ ਖੁਦ ਹੀ ਸੰਗੀਤ ਦਿੱਤਾ ਹੈ। ਇਸ ਗੀਤ ਦਾ ਵੀਡਿਓ ਨਿਰਦੇਸ਼ਕ ‘ਵੀ ਟੂ ਗੈਦਰ’ ਨੇ ਵਿਦੇਸ਼ੀ ਲੁਕੇਸ਼ਨਾਂ ‘ਤੇ ਬਹੁਤ ਹੀ ਖੂਬਸੁਰਤੀ ਨਾਲ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਅਮਿਤ ਅਤੇ ਬਾਦਸ਼ਾਹ ਨਾਲ ਬਹੁਤ ਹੀ ਖੂਬਸੁਰਤ ਮਾਡਲ ਅਲੀਨਾ ਰਾਏ ਨੇ ਆਪਣੀਆਂ ਮਨਮੋਹਕ ਅਦਾਵਾਂ ਦੇ ਜ਼ਲਵੇ ਬਿਖੇਰੇ ਹਨ। ਇਸ ਗੀਤ ਸਬੰਧੀ ਸਾਗਾ ਦੇ ਮਾਲਕ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ ‘ਕਮਾਲ’ ਸੱਚਮੁੱਚ ਹੀ ਕਮਾਲ ਦਾ ਗੀਤ ਹੈ ਜੋ ਦਰਸ਼ਕਾਂ ਦੀ ਪਸੰਦ ‘ਤੇ ਪੂਰਾ ਉੱਤਰੇਗਾ। ਇਹ ਗੀਤ ਪੰਜਾਬ ਪੰਜਾਬੀਅਤ ਦੇ ਨਾਲ ਨਾਲ ਮਨੋਰੰਜਕ ਭਰਿਆ ਤੋਹਫ਼ਾ ਹੋਵੇਗਾ। ਯਸ਼ ਰਾਜ ਫ਼ਿਲਮਜ਼ ਨਾਲ ਸਾਗਾ ਇਹ ਕਦਮ ਪੰਜਾਬੀ ਸੰਗੀਤ ਜਗਤ ਵਿੱਚ ਅਮਿਟ ਪੈੜ੍ਹਾਂ ਪਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਅਤੇ ਬਹੂਮੀਆਂ ਦੇ ਗੀਤ ‘ ਸੇਮ ਬੀਫ਼’ ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ । ਆਸ ਹੈ ਕਿ ਇਹ ਗੀਤ ‘ਕਮਾਲ’ ਵੀ ਦਰਸ਼ਕਾਂ ਦੀ ਪਸੰਦ ਬਣੇਗਾ।