Articles

ਸ਼ੋਅ 'ਧੀਆਂ ਮੇਰੀਆਂ' ਦੇ ਆਉਣ ਵਾਲੇ ਐਪੀਸੋਡ 'ਚ ਅੱਜ ਆਵੇਗਾ ਇੱਕ ਦੁਖਦ ਮੋੜ।

ਹਾਲਾਂਕਿ
ਆਸ਼ਾ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ, ਪਰ ਉਹ ਉਨ੍ਹਾਂ ਮੁੱਦਿਆਂ ਤੋਂ ਅਣਜਾਣ ਹੈ ਜੋ ਉਸ ਲਈ ਹਰਜਿੰਦਰ ਦੁਆਰਾ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਾ ਮੁਸ਼ਕਲ ਬਣਾ ਦੇਣਗੀਆਂ।
ਹਰਜਿੰਦਰ ਵੱਲੋਂ ਦਿੱਤੀ ਗਈ ਭੰਡਾਰੇ ਦੀ ਤਿਆਰੀ ਦੀ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਅੱਜ ਆਸ਼ਾ ਇੱਕ ਗੰਭੀਰ ਹਾਦਸੇ ਦਾ ਸਾਹਮਣਾ ਕਰੇਗੀ, ਜਿਸ ਕਾਰਨ ਉਸਦੇ ਲਈ ਇਹ ਕੰਮ ਪੂਰਾ ਕਰਨਾ ਲਗਭਗ ਅਸੰਭਵ ਹੋ ਜਾਵੇਗਾ। ਅਤੇ ਇਸ ਲਈ ਕਿ ਆਸ਼ਾ ਆਪਣੇ ਕੰਮ ਵਿੱਚ ਸਫਲ ਨਹੀਂ ਹੋ ਸਕਦੀ, ਮੇਨਕਾ ਆਪਣੇ ਭਰਾ ਨੂੰ ਉਸਦੀ ਮਿਹਨਤ ਨੂੰ ਬਰਬਾਦ ਕਰਨ ਲਈ ਭੇਜਦੀ ਹੈ, ਜਿਸਦਾ ਨਤੀਜਾ ਆਸ਼ਾ ਨਾਲ ਇੱਕ ਵੱਡਾ ਹਾਦਸਾ ਹੁੰਦਾ ਹੈ।ਆਸ਼ਾ ਨਾਲ ਇਹੋ ਜੇਹਾ ਕੀ ਹੋਣ ਵਾਲਾ ਹੈ? ਅਜਿਹੇ ਸਮੇਂ ਵਿਚ ਉਹ ਹਰਜਿੰਦਰ ਨਾਲ ਕੀਤਾ ਆਪਣਾ ਵਾਅਦਾ ਕਿਵੇਂ ਪੂਰਾ ਕਰ ਸਕੇਗੀ? ਸ਼ੋਅ ਦੇ ਪਲਾਟ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੇ ਮੋੜ ਤੋਂ ਸਾਰੇ ਦਰਸ਼ਕ ਹੈਰਾਨ ਹੋ ਜਾਣਗੇ। ਸਭ ਤੋਂ ਤਾਜ਼ਾ ਐਪੀਸੋਡ ਗੁਆਚਣ ਤੋਂ ਬਚਣ ਲਈ, ਜ਼ੀ ਪੰਜਾਬੀ ‘ਤੇ ਅੱਜ ਰਾਤ 9 ਵਜੇ ‘ਧੀਆਂ ਮੇਰੀਆਂ’ ਲਈ ਟਿਊਨ ਕਰੋ।
ਹਰਜਿੰਦਰ ਸਿੰਘ