Movie News

ਸਮਾਜਿਕ ਸਮੱਸਿਆਵਾਂ 'ਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਦਾ ਯਤਨ ਕਰੇਗੀ ਫਿਲਮ 'ਅਰਦਾਸ ਕਰਾਂ'

ਪਾਲੀਵੁੱਡ ਪੋਸਟ- ਹੰਬਲ ਮੋਸ਼ਨ ਪਿਕਚਰਜ਼ ਦੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਸਟੈਂਡਰਡ ਚੌਂਕ ਬਰਨਾਲਾ ਵਿਖੇ ਪੁੱਜੀ ਜਿੱਥੇ ਫਿਲਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਜੁਲਾਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫਿਲਮ ਬਾਰੇ ਨਾਮਵਰ ਅਦਾਕਾਰ ਸਰਦਾਰ ਸੋਹੀ ਨੇ ਬੋਲਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਆਈ ਫ਼ਿਲਮ ‘ਅਰਦਾਸ’ ਨੂੰ ਤੁਸੀ ਸਾਰਿਆਂ ਨੇ ਹੀ ਬਹੁਤ ਪਿਆਰ ਤੇ ਸਤਿਕਾਰ ਦੇ ਕੇ ਸਫ਼ਲਤਾ ਦਿਵਾਈ ਹੁਣ ਇਹ ਫਿਲਮ ਵੀ ਪਹਿਲੀ ‘ਅਰਦਾਸ’ ਵਰਗੀ ਹੀ ਹੈ ਜੋ ਸਾਡੀਆਂ ਸਮਾਜਿਕ ਸਮੱਸਿਆਵਾਂ ਵਿੱਚ ਘਿਰੇ ਆਦਮੀ ਨੂੰ ਬਾਹਰ ਕੱਢਣ ਦਾ ਯਤਨ ਕਰੇਗੀ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।ਇਸ ਮੌਕੇ ਰੰਗਮੰਚ ਤੇ ਫਿਲਮਾਂ ਦੀ ਚਰਚਿਤ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਸਪਨਾ ਪੱਬੀ, ਜਪੁਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ,ਮਲਕੀਤ ਰੌÎਣੀ, ਹੌਬੀ ਧਾਲੀਵਾਲ,ਸੀਮਾ ਕੌਸ਼ਲ,ਅਮਨ ਖੱਟਕੜ, ਛਿੰਦਾ ਗਰੇਵਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਮੇਰਾ ਕਿਰਦਾਰ ਗਿੱਪੀ ਗਰੇਵਾਲ ਦੀ ਮਾਤਾ ਦਾ ਹੈ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਸੁਨਿਧੀ ਚੌਹਾਨ, ਸ਼ੈਰੀ ਮਾਨ,ਰਣਜੀਤ ਬਾਵਾ, ਅਤੇ ਹੈਪੀ ਰਾਏਕੋਟੀ ਇਸ ਫਿਲਮ ਦੇ ਪਲੇਅ ਬੈਕ ਸ਼ਿੰਗਰ ਹਨ। ਫਿਲਮ ਦਾ ਸੰਗੀਤ ਸਾਗਾ ਮਿਊਜਿਕ ਵਲੋਂ ਰਿਲੀਜ਼ ਕੀਤਾ ਗਿਆ ਹੈ।ਇਸ ਫਿਲਮ ਦੇ ਅਦਾਕਾਰ ਅਤੇ ਨੌਰਥ ਜੋਨ ਫ਼ਿਲਮ ਅਤੇ ਟੀ ਵੀ ਆਰਟਿਸਟ ਐਸ਼ੋਸੀਏਸ਼ਨ ਦੇ ਜਰਨਲ ਸਕੱਤਰ ਮਲਕੀਤ ਰੌਣੀ ਨੇ ਦੱਸਿਆ ਕਿ ਇਹ ਫ਼ਿਲਮ ਜ਼ਿੰਦਗੀ ਤੋਂ ਹਾਰੇ ਮਨੁੱਖ ਨੂੰ ਜਿੰਦਗੀ ਜਿਊਣ ਦਾ ਬਲ ਸਿਖਾਉਂਦੀ ਹੈ। ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦੀ ਹੋਈ ਇੰਨਸਾਨੀ ਕਦਰਾਂ ਕੀਮਤਾਂ ਦੀ ਹਾਮੀ ਭਰਦੀ ਇਹ ਫਿਲਮ ਪੰਜਾਬੀ ਸਿਨਮੇ ਦੀ ਇੱਕ ਸ਼ਾਨਦਾਰ ਫਿਲਮ ਸਾਬਤ ਹੋਵੇਗੀ।ਇਸ ਪ੍ਰਚਾਰ ਮਿਲਣੀ ਸਮੇਂ ਸੁਖਦੇਵ ਬਰਨਾਲਾ,ਪੱਪੂ ਬਰਨਾਲਾ, ਮੈਡਮ ਪਰਮਿੰਦਰ ਕੌਰ ਗਿੱਲ, ਸੁਰਜੀਤ ਜੱਸਲ, ਜਗਮੋਹਨ ਸ਼ਾਹ ਰਾਏਸਰ, ਪਾਲ ਸਿੱਧੂ, ਜਤਿੰਦਰਜੀਤ ਆਦਿ ਸ਼ਾਮਿਲ ਹੋਏ ।

Leave a Reply