Movie News

ਵੱਖਰੇ ਕੰਸੈਪਟ ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਮਰ ਗਏ ਓਏ ਲੋਕੋ’: ਗਿੱਪੀ ਗਰੇਵਾਲ

ਪਾਲੀਵੁੱਡ ਪੋਸਟ-ਪੰਜਾਬੀ ਸਿਨੇਮਾ ਨੂੰ ਇਕ ਵੱਖਰਾ ਮੁਕਾਮ ਦੇਣ ਲਈ ਪੰਜਾਬੀ ਫ਼ਿਲਮ ‘ਮਰ ਗਏ ਓਏ ਲੋਕੋ’ ( Mar Gaye Oye Loko ) ਇਸੇ 31 ਅਗਸਤ 2018 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਸਬੰਧੀ ਨੇ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ( Gippy Grewal )ਨੇ ਦੱਸਿਆ ਕਿ ‘ਮਰ ਗਏ ਓਏ ਲੋਕੋ’ ਦਾ ਤਜਰਬਾ ਬਹੁਤ ਵਧੀਆ ਰਿਹਾ ਤੇ ਪੰਜਾਬੀ ਇੰਡਸਟਰੀ ਦੀ ਇਹ ਇਕ ਪਹਿਲੀ  ਅਜਿਹੀ ਫ਼ਿਲਮ ਹੈ, ਜਿਸ ‘ਚ ਧਰਤੀ ਤੋਂ ਇਲਾਵਾ ਪਰਲੋਕ ਦੀਦੁਨੀਆਂ ਦੇ ਦੀਦਾਰ ਵੀ ਹੋਣਗੇ। ਉਨ੍ਾਂ ਨੇ ਇਕ ਵੱਖਰੇ ਕੰਸਪੈਟ ਨਾਲ ਡਬਲਡੋਜ਼  ਕਾਮੇਡੀ ਤੇ ਸਸਪੈਂਸ ਵਾਲੀ ਇਹ ਪੰਜਾਬੀ ਫ਼ਿਲਮ ਬਣਾਈ ਹੈ ਜੋ ਕਿ  ਪੂਰੀ ਤਰ੍ਹਾਂ ਪਰਿਵਾਰਕ ਹੈ, ਫ਼ਿਲਮ  ਵਿਚਲਾ ਹਾਸਾ-ਠੱਠਾ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।ਉਨਾਂ ਦੱਸਿਆ ਕਿ ਫ਼ਿਲਮ  ਵਿਚ ਉਨਾਂ ਨਾਲ ਸਪਨਾ ਪੱਬੀ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਜਸਵਿੰਦਰ ਭੱਲਾ, ਹੌਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਭਾਨਾ ਐੱਲ.ਏ, ਬਨਿੰਦਰ ਬਿੰਨੀ, ਗੁਰਪ੍ਰੀਤ ਭੰਗੂ, ਪ੍ਰਿੰਸਕੰਵਲਜੀਤ ਤੇ ਹਰਿੰਦਰ ਭੁੱਲਰ ਆਦਿ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਉਨਾਂ ਅੱਗੇ ਦੱਸਿਆ ਕਿ ਫ਼ਿਲਮ ਦੇ ਨਿਰਦੇਸ਼ਕ ਸਿਰਮਜੀਤ ਸਿੰਘ ਹਨ ਅਤੇ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ,ਜੱਸੀ ਕਟਿਆਲ, ਸਨੈਪੀ ਤੇ  ਕੁੰਵਰ ਵਿਰਕ ਨੇ ਦਿੱਤਾ ਹੈ।ਉਨਾਂ ਮੁਤਾਬਕ, ”ਇਹ ਫ਼ਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਵਧੀਆ ਕਾਮੇਡੀ ‘ਤੇ ਰੋਮਾਂਟਿਕ ਡਰਾਮਾ ਹੈ ਜਿਸ ਨੂੰ ਦੇਖਣ ਵਾਲੇ ਦਰਸ਼ਕ ਖੜੇ ਹੋ ਕੇ ਲੋਟ ਪੋਟ ਹੋ ਹੱਸਣਗੇ ਤੇ ਇਹ ਫ਼ਿਲਮ ਦਰਸ਼ਕਾਂ ਦੀਆਂ  ਉਮੀਦਾਂ ‘ਤੇ ਸੌ ਫ਼ੀਸਦੀ ਖਰੀ ਉਤਰੇਗੀ।

1 Comment

Leave a Reply