Movie News

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਦੂਰਬੀਨ'

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਗਾਇਕ ਤੇ ਨਾਇਕ ਨਿੰਜਾ, ਜੱਸ ਬਾਜਵਾ ਅਤੇ ਅਦਾਕਾਰਾ ਵਾਮਿਕਾ ਗੱਬੀ ਤੇ ਜੈਸਮੀਨ ਬਾਜਵਾ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ ‘ਦੂਰਬੀਨ’ ਦੀ ਪ੍ਰਮੋਸ਼ਨ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ‘ਤੇ ਹੈ। ਇਸ ਫਿਲਮ ਦੀ ਜਿੱਥੇ ਪੰਜਾਬ ‘ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਆਓ ਦੇਖਦੇ ਹਾਂ ਫ਼ਿਲਮ ‘ਦੂਰਬੀਨ’ ਵਿਦੇਸ਼ਾਂ ਦੇ ਕਿਹੜੇ-ਕਿਹੜੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ:
ਆਸਟ੍ਰੇਲੀਆ


ਕਨੈਡਾ,ਯੂ.ਐੱਸ.ਏ

ਦੱਸ ਦੱਈਏ ਕਿ ‘ਆਜ਼ਾਦ ਪਰਿੰਦੇ ਫ਼ਿਲਮਸ’ ਬੈਨਰ ਹੇਠ ਬਣੀ ਇਸ ਇਸ ਫ਼ਿਲਮ ਨੂੰ ਨਿਰਮਾਤਾ ਸੁਖਰਾਜ ਸਿੰਘ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਸਿੰਘ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਨਿਰਦੇਸ਼ਕ ਇਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਅਦਾਕਾਰ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਪ੍ਰਕਾਸ ਗਾਦੂ ਆਦਿ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਮੁਕੰਮਲ ਹਾਸੇ, ਮੁਹਬੱਤ ਤੇ ਐਕਸ਼ਨ ਦਾ ਸੁਮੇਲ ਇਸ ਫ਼ਿਲਮ ਦੀ ਕਹਾਣੀ ਲੇਖਕ ਸੁਖਰਾਜ ਸਿੰਘ ਨੇ ਲਿਖੀ ਹੈ।ਇਸ ਫ਼ਿਲਮ ਵਿੱਚ ਨਿੰਜਾ ਇਕ ਬੇਰੁਜ਼ਗਾਰ ਤੇ ਗਰੀਬ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਕਿ ਆਪਣੀ ਜ਼ਿੰਦਗੀ ਨੂੰ ਸਹੀ ਰਾਹ ‘ਤੇ ਪਾਉਣ ਲਈ ਗਲਤ ਰਸਤਾ ਫੜ ਲੈਂਦਾ ਹੈ।ਗਾਇਕ ਜੱਸ ਬਾਜਵਾ ਇਸ ਫ਼ਿਲਮ ਵਿੱਚ ਪੁਲਿਸ ਅਫ਼ਸਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਯੂਟੀਵੀ ਅਤੇ ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬ ਮੂਵੀਜ਼ ਵੱਲੋਂ ਕੱਲ ਯਾਨੀ ਕਿ 27 ਸਤੰਬਰ ਨੂੰ ਵਰਡਲਵਾਈਡ ਰਿਲੀਜ਼ ਕੀਤਾ ਜਾਵੇਗਾ।

29 Comments

Leave a Reply