Movie NewsUncategorized

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਚੱਲ ਮੇਰਾ ਪੁੱਤ 2'

ਪਾਲੀਵੁੱਡ ਪੋਸਟ- 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਅਤੇ ਅਦਾਕਾਰਾ ਸਿੰਮੀ ਚਾਹਲ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ 2’ ਦੀ ਪ੍ਰਮੋਸ਼ਨ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ‘ਤੇ ਹੈ। ਇਸ ਫਿਲਮ ਦੀ ਜਿੱਥੇ ਪੰਜਾਬ ‘ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਆਓ ਦੇਖਦੇ ਹਾਂ ਫ਼ਿਲਮ ‘ਚੱਲ ਮੇਰਾ ਪੁੱਤ 2’ ਵਿਦੇਸ਼ਾਂ ਦੇ ਕਿਹੜੇ-ਕਿਹੜੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ:
ਕੈਨੇਡਾ

ਆਸਟਰੇਲੀਆ

ਯੂ. ਐੱਸ. ਏ.

ਨਿਊਜ਼ੀਲੈਂਡ

ਯੂ.ਕੇ.

ਦੱਸ ਦੱਈਏ ਕਿ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨਿਰਮਾਤਾ ਕਾਰਜ ਗਿੱਲ ਅਤੇ ‘ਓਮ ਜੀ ਸਟਾਰ ਸਟੂਡੀਓ’ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਚਾਹਲ, ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ ਅਤੇ ਜ਼ਫਰੀ ਖਾਨ ਵਰਗੇ ਨਾਮੀ ਕਲਾਕਾਰ ਅਹਿਮ ਭੂਮਿਕਾ ‘ਚ ਹਨ।ਮੁਕੰਮਲ ਹਾਸੇ, ਮੁਹਬੱਤ ਅਤੇ ਵਿਦੇਸ਼ ‘ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ‘ਤੇ ਆਧਾਰਿਤ ਇਸ ਫ਼ਿਲਮ ਦੇ ਲੇਖਕ ਰਾਕੇਸ਼ ਧਵਨ ਅਤੇ ਨਿਰਦੇਸ਼ਕ ਜਨਜੋਤ ਸਿੰਘ ਹਨ।