Movie NewsUncategorized

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਅੜਬ ਮੁਟਿਆਰਾਂ'

ਪਾਲੀਵੁੱਡ ਪੋਸਟ- 18ਅਕਤੂਬਰ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਦੀ ਪ੍ਰਮੋਸ਼ਨ ਜ਼ੋਰਾਂ ‘ਤੇ ਹੈ।
ਇਸ ਫ਼ਿਲਮ ਦੀ ਜਿੱਥੇ ਪੰਜਾਬ ‘ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੀ ਇਸ ਫ਼ਿਲਮ ਨੂੰ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਆਓ ਦੇਖਦੇ ਹਾਂ ਕਿ ਫ਼ਿਲਮ ‘ਅੜਬ ਮੁਟਿਆਰਾਂ’ ਵਿਦੇਸ਼ਾਂ ਦੇ ਕਿਹੜੇ-ਕਿਹੜੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ :
ਨਿਊਜੀਲੈਂਡ

ਆਸਟ੍ਰੇਲੀਆ

ਯੂ.ਐੱਸ.ਏ

ਇਟਲੀ

ਕੈਨੇਡਾ

ਯੂਰਪ

ਦੱਸ ਦੱਈਏ ਕਿ ‘ਵਾਈਟ ਹਿੱਲ ਸਟੂਡੀਓ’ ਅਤੇ ਤਾਓ ਚੇਨ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਦੀ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਨਾਇਕ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜਾਦਾ, ਸੁਦੇਸ਼ ਲਹਿਰੀ, ਬੀ ਐਨ ਸ਼ਰਮਾ, ਉਪਾਸਨਾ ਸਿੰਘ, ਨਵਨੀਤ ਨਿਸ਼ਾਨ, ਰਾਜੀਵ ਮਹਿਰਾ, ਮਾਇਰਾ ਸਿੰਘ ਅਤੇ ਇੰਦਰਪਾਲ ਸਿੰਘ ਆਦਿ ਸਿਤਾਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਦਰਸ਼ਕ ਸੋਨਮ ਬਾਜਵਾ ਨੂੰ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਿਲਕੁੱਲ ਹਟਵੇਂ, ਇੱਕ ਬੜੇ ਹੀ ਘੈਂਟ ਅਤੇ ਰੋਹਬਦਾਰ ਕਿਰਦਾਰ ਵਿੱਚ ਵੇਖਣਗੇ।ਨਿਰਦੇਸ਼ਕ ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।ਇਹ ਫ਼ਿਲਮ ਅਜੋਕੇ ਸਮਾਜ ਵਿੱਚ ਔਰਤ ਦੇ ਵਿਅੱਕਤੀਤੱਵ ਪਹਿਲੂਆਂ ਦੀ ਪੇਸ਼ਕਾਰੀ ਕਰਦੀ, ਅੰਤਰਜਾਤੀ ਵਿਆਹਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ, ਸਤਿਕਾਰ ਭਾਵਨਾ ਦੀ ਗੱਲ ਕਰਦੀ ਵਿਅੰਗਮਈ ਪਰਿਵਾਰਕ ਕਹਾਣੀ ਹੈ ਜੋ ਸਾਡੇ ਸਮਾਜ ਦੇ ਕੌੜੇ ਸੱਚ ਤੋਂ ਪਰਦਾ ਚੁੱਕੇਗੀ।ਫਿਲਮ ਦਾ ਵਿਸ਼ਾ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਹੈ ਜੋ ਕਿ 18 ਅਕਤੂਬਰ ਨੂੰ ਵਰਲਡਵਾਈਡ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

Leave a Reply