Movie News

'ਵਾਈਟ ਹਿੱਲ' ਦੇ ਐੱਮ.ਡੀ ਗੁਣਬੀਰ ਸਿੰਘ ਸਿੱਧੂ ਦਾ ਨਾਂਅ ਵਰਤ ਕੇ ਲੜਕੀਆਂ ਦਾ ਸੋਸ਼ਣ ਕਰਨ ਵਾਲਾ ਕਥਿਤ ਦੋਸ਼ੀ ਉਬੇਦ ਅਫਰੀਦੀ ਪੁਲਿਸ ਅੜਿਕੇ, ਮਾਮਲਾ ਦਰਜ

ਲੜਕੀਆਂ ਨੂੰ ਫਿਲਮ ਇੰਡਸਟਰੀ ਵਿਚ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕ ਕਰਨ ਵਾਲੇ ਇਕ ਸਖਸ ‘ਤੇ ਮੋਹਾਲੀ ਪੁਲਿਸ ਐੱਸ.ਐੱਸ.ਪੀ ਕੁਲਦੀਪ ਸਿੰਘ ਚਹਿਲ ਅਤੇ ਐੱਸ.ਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਐੱਚ.ਓ ਲਖਵਿੰਦਰ ਸਿੰਘ ਥਾਣਾ ਪੁਲਿਸ ਮੋਹਾਲੀ ਨੇ 6 ਸਤੰਬਰ ਨੂੰ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ 7 ਸਤੰਬਰ ਨੂੰ ਹੀ ਗਿਰਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਕੋਲ ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਿਤ ਨਾਮਵਰ ਕੰਪਨੀ ‘ਵਾਈਟ ਹਿੱਲ ਸਟੂਡੀਓ’ ਦੇ ਮੈਨੇਜਿੰਗ ਡਾਇਰੈਕਟਰ ਗੁਣਬੀਰ ਸਿੰਘ ਸਿੱਧੂ ਨੇ ਸ਼ਿਕਾਇਤ ਕੀਤੀ ਸੀ ਕਿ ਦਿੱਲੀ ਦਾ ਵਸਨੀਕ ਉਬੇਦ ਅਫਰੀਦੀ ਜੋ ਕਿ ਆਪਣੇ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਲੜਕੀਆਂ ਨੂੰ ਮੈਸਜ ਭੇਜਦਾ ਹੈ ਅਤੇ ਉਨ੍ਹਾਂ ਨੂੰ ਮੇਰੇ(ਗੁਣਬੀਰ ਸਿੰਘ ਸਿੱਧੂ) ਦੇ ਨਾਮ ਹੇਠ ਝਾਸਾਂ ਦਿੰਦਾ ਹੇ ਕਿ ਫਿਲਮਾਂ ਵਿਚ ਕੰਮ ਦਿੱਤਾ ਜਾਏਗਾ ਅਤੇ ਟ੍ਰੇਨਿੰਗ ਦਿੱਤੀ ਜਾਏਗੀ। ਇਸ ਤਰਾਂ ਨਾਲ ਲੜਕੀਆਂ ਨੂੰ ਬਲੈਕ ਮੇਲ ਕੀਤਾ ਜਾਂਦਾ ਹੈ ਅਤੇ ਉਹ ਪਿਛਲੇ 2 ਮਹੀਨਿਆਂ ਤੋਂ 40 ਦੇ ਕਰੀਬ ਕੁੜੀਆਂ ਨਾਲ ਗੁਣਬੀਰ ਸਿੰਘ ਸਿੱਧੂ ਦਾ ਨਾਂਅ ਵਰਤ ਕੇ ਗੱਲ ਕਰ ਰਿਹਾ ਸੀ। ਦੱਸ ਦਈਏ ਕਿ ਗੁਣਬੀਰ ਸਿੰਘ ਸਿੱਧੂ ਪੰਜਾਬੀ ਮਨੋਰੰਜਨ ਜਗਤ ਦੀ ਨਾਮੀ ਸ਼ਖ਼ਸੀਅਤ ਹਨ ਜੋ ਕਿ ਆਪਣੀ ਕੰਪਨੀ ‘ਵਾਈਟ ਹਿੱਲ ਸਟੂਡੀਓ ਬੈਨਰ ਹੇਠ ਬਤੌਰ ਨਿਰਮਾਤਾ ‘ਜੱਟ ਐਂਡ ਜੂਲੀਅਟ 2’, ‘ਤੂੰ ਮੇਰਾ ਬਾਈ ਮੈ ਤੇਰਾ ਬਾਈ’, ‘ਬੈਸਟ ਆਫ਼ ਲੱਕ’, ‘ਰੋਮੀਓ ਰਾਂਝਾ’, ‘ਪੰਜਾਬ 1984’, ‘ਸਰਦਾਰ ਜੀ’, ‘ਸਰਦਾਰ ਜੀ 2’, ‘ਸਾਹਬ ਬਹਾਦਰ’, ‘ਚੰਨਾ ਮੇਰਿਆ’ ਅਤੇ ‘ਕੈਰੀ ਆਨ ਜੱਟਾ’, ਅਤੇ ‘ਮੁਕਲਾਵਾ’ ਵਰਗੀਆਂ ਅਨੇਕਾਂ ਹੀ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।ਉਨਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਫੇਸ-੧ ਪੁਲਿਸ ਮੋਹਾਲੀ ਨੇ ਕਾਰਵਾਈ ਕਰਦਿਆਂ ਉਕਤ ਉਬੇਦ ਅਫਰੀਦੀ ਪੁੱਤਰ ਸਦੀਕ ਅਫਰੀਦੀ ਵਾਸੀ ਵੈਸਟ ਸੰਤ ਨਗਰ ਦਿੱਲੀ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 6 ਸਤੰਬਰ 2019 ਧਾਰਾ 419, 420 ਆਈਪੀਸੀ, 66ਸੀ, 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

3 Comments

Leave a Reply