Music

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ 'ਨੱਚ ਨੱਚ ਪਾਉਣੀ ਧਮਾਲ-2 ਹੋਈ ਰਿਲੀਜ਼

ਪਾਲੀਵੁੱਡ ਪੋਸਟ- ਮਸ਼ਹੂਰ ਲੋਕ ਗਾਇਕ ਅਤੇ ਲੋਕ ਨਾਚਾਂ ਦੇ ਪਿਤਾਮਾ ‘ਪੰਮੀ ਬਾਈ’ ਵਲੋਂ ਆਪਣੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼ ਕੀਤੀ ਗਈ ਹੈ । ਪੰਮੀ ਬਾਈ ਜਿਸ ਨੇ ਇਸ ਸਾਲ ਆਪਣੇ ਗਾਇਕੀ ਦੇ ੨੫ ਸਾਲ ਪੂਰੇ ਕੀਤੇ ਹਨ, ਦੀ ਇਹ 15ਵੀਂ ਐਲਬਮ ਹੈ ਜਿਸ ਵਿੱਚ ਨੌ ਗੀਤ ਹੈ।ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ, ਰਾਜ ਸੂਚਨਾ ਕਮਿਸ਼ਨਰ ਅਤੇ ਪੰਜਾਬ ਵਿਰਾਸਤ ਮੰਚ ਮੋਗਾ ਦੇ ਚੇਅਰਮੈਨ ਨਿਧੜਕ ਸਿੰਘ ਬਰਾੜ, ਸਾਬਕਾ ਆਈ.ਏ.ਐਸ. ਇਕਬਾਲ ਸਿੰਘ ਸਿੱਧੂ ਅਤੇ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਤੇ ਨਾਮਵਾਰ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਨਵੀਂ ਐਲਬਮ ਦਾ ਪਹਿਲਾ ਗੀਤ ‘ਇਸ਼ਕ ਦੀ ਮੂਰਤ’ ਰਿਲੀਜ਼ ਕਰਦਿਆਂ ਕਿਹਾ ਕਿ ਪੰਮੀ ਬਾਈ ਨੇ ਸਾਫ ਸੁਥਰੀ ਗਾਇਕੀ ਤੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਤੋਰਿਆ ਹੈ।ਪੰਮੀ ਬਾਈ ਨੇ ਦੱਸਿਆ ਕਿ ਸਿੰਗਲ ਟਰੈਕ ਦੇ ਜ਼ਮਾਨੇ ਵਿੱਚ ਉਸ ਨੇ ਸਰੋਤਿਆਂ ਦੀ ਪੁਰਜ਼ੋਰ ਮੰਗ ‘ਤੇ ਨੌ ਗਾਣਿਆਂ ਨਾਲ ਸ਼ਿੰਗਾਰੀ ਐਲਬਮ ਬਣਾਈ ਹੈ ਜਿਸ ਨੂੰ ਨੱਚਦੀ ਜਵਾਨੀ ਫਿਲਮਜ਼ ਐਂਡ ਮਿੳੂਜ਼ਿਕ ਅਤੇ ਲਾਈਵ ਫੋਕ ਸਟੂਡੀਓ ਵੱਲੋਂ ਤਿਆਰ ਕੀਤਾ ਹੈ। ਉਨਾਂ ਦੱਸਿਆ ਕਿ ਪਹਿਲਾ ਗੀਤ ‘ਇਸ਼ਕ ਦੀ ਮੂਰਤ’ ਕਲੀ ਹੈ ਜਿਸ ਨੂੰ ਅੱਜ ਆਡੀਓ ਤੇ ਵੀਡਿਓ ਫਾਰਮੈਟ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਦੂਜਾ ਗੀਤ ‘ਬਾਬਾ ਨਾਨਕ’ ਅਗਲੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਬੇਟੇ ਨੇ ਵੀ ਸਾਥ ਦਿੱਤਾ ਹੈ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਮੀ ਬਾਈ ਨਾਲ ਉਨਾਂ ਦੀ ਸਾਂਝ 30 ਸਾਲ ਪੁਰਾਣੀ ਹੈ ਜਦੋਂ ਉਨਾਂ ਇਕੱਠਿਆਂ ਮਿਲ ਕੇ ਪੰਜਾਬ ਪੁਲਿਸ ਵਿੱਚ ਸੱਭਿਆਚਾਰ ਵਿੰਗ ਸਥਾਪਤ ਕੀਤਾ ਸੀ।ਉਨਾਂ ਕਿਹਾ ਕਿ ਪੰਮੀ ਬਾਈ ਨੇ ਆਪਣੇ ਗੀਤਾਂ ਅਤੇ ਲੋਕ ਨਾਚਾਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੇ ਕੁੱਲ ਦੁਨੀਆਂ ਦੇ ਲੋਕਾਂ ਨਾਲ ਜੋੜਿਆ ਹੈ।ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਪੰਮੀ ਬਾਈ ਦੀ ਗਾਇਕੀ, ਨਾਚ, ਸੰਗੀਤ ਤੇ ਪਹਿਰਾਵਾ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ ਅਤੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਾਫ ਸੁਥਰੀ ਗਾਇਕੀ ਦੀ ਲੀਕ ਵੱਡੀ ਕਰ ਦਿੱਤੀ ਜਾਵੇ ਤਾਂ ਸੱਭਿਆਚਾਰਕ ਪ੍ਰਦੂਸ਼ਣ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ।ਸਾਬਕਾ ਆਈ.ਏ.ਐਸ. ਅਧਿਕਾਰੀ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਮੀ ਬਾਈ ਪੰਜਾਬੀ ਗੀਤ-ਸੰਗੀਤ ਤੇ ਸੱਭਿਆਚਾਰ ਦਾ ਉਹ ਕੋਹਿਨੂਰ ਹੀਰਾ ਹੈ ਜਿਸ ਉਪਰ ਸਮੁੱਚੀ ਪੰਜਾਬੀਅਤ ਨੂੰ ਮਾਣ ਹੈ ਜਿਸ ਨੇ ਵਪਾਰਕ ਯੁੱਗ ਵਿੱਚ ਆਪਣੀਆਂ ਕਦਰਾਂ ਕੀਮਤਾਂ ‘ਤੇ ਕਾਇਮ ਰਹਿੰਦਿਆਂ ਸਾਫ ਸੁਥਰੀ ਤੇ ਵਿਰਾਸਤੀ ਗਾਇਕੀ ਨੂੰ ਪਹਿਲ ਦਿੱਤੀ ਹੈ।ਇਸ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਤਰਫੋਂ ਸਵਾਗਤ ਕਰਦਿਆਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਪੰਮੀ ਬਾਈ ਨੇ ਆਪਣੇ 25 ਵਰਿਆਂ ਦੇ ਗਾਇਕੀ ਸਫਰ ਵਿੱਚ ਲੋਕ ਗਾਇਕੀ, ਲੋਕ ਸਾਜ਼ਾਂ ਤੇ ਲੋਕ ਨਾਚਾਂ ਨੂੰ ਕੁੱਲ ਦੁਨੀਆਂ ਤੱਕ ਪਹੁੰਚਾਇਆ ਹੈ।ਸਮਾਗਮ ਦੇ ਆਖੀਰ ‘ਇਸ਼ਕ ਦੀ ਮੂਰਤੀ’ ਦੇ ਗੀਤਕਾਰ ਸਤਨਾਮ ਪੰਜਾਬੀ ਨੇ ਸਭਨਾਂ ਦਾ ਧੰਨਵਾਦ ਕੀਤਾ।

Leave a Reply