Music

ਲੇਖਕ-ਨਿਦੇਸ਼ਕ ਜਗਦੀਪ ਸਿੱਧੂ ਵਲੋਂ ਫ਼ਿਲਮ 'ਕਿਸਮਤ 2' ਦਾ ਐਲਾਨ, 18 ਸਤੰਬਰ 2020 'ਚ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ ਇੰਡਸਟਰੀ ਦੀ ਬਹੁਪੱਖੀ ਸ਼ਖਸੀਅਤ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਆਪਣੀ 21 ਸਤੰਬਰ ਸਾਲ 2018 ਦੀ ਸੁਪਰ ਡੁਪਰ ਹਿੱਟ ਫ਼ਿਲਮ ‘ਕਿਸਮਤ’ ਦੇ ਦੂਸਰੇ ਭਾਗ ‘ਕਿਸਮਤ 2’ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਉਨਾਂ ਵਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ।ਦੱਸ ਦਈਏ ਕਿ ਫ਼ਿਲਮ ‘ਕਿਸਮਤ’ ਮੁਹੱਬਤ ਦੇ ਰੰਗਾਂ ‘ਚ ਰੰਗੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਫ਼ਿਲਮ ਸੀ ਜੋ ਕਿ ਆਮ ਪੰਜਾਬੀ ਫ਼ਿਲਮਾਂ ਤੋਂ ਉਪਰ ਉਠਕੇ ਬਾਲੀਵੁੱਡ ਤਕਨੀਕ ਵਾਲੀ ਪਹਿਲੀ ਪੰਜਾਬੀ ਫ਼ਿਲਮ ਸੀ ਅਤੇ ਇਸ ਫਿਲਮ ਨੂੰ ਨੂੰ ਦਰਸ਼ਕਾਂ ਵਲੋਂ ਬਹੁਤ ਜ਼ਿਆਦਾ ਮੁਹੱਬਤ ਦਿੱਤੀ ਗਈ ਸੀ। ਜਗਦੀਪ ਸਿੱਧੂ ਵਲੋਂ ਸ਼ੇਅਰ ਕੀਤੇ ਗਏ ਪੋਸਟਰ ‘ਚ ਫ਼ਿਲਮ ‘ਕਿਸਮਤ 2’ ਦੀ ਸਟਾਰਕਾਸਟ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਪਰ ਉਨਾਂ ਵਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਸ਼ੇਅਰ ਕਰਦੇ ਹੋਏ ਸਰੋਤਿਆਂ ਲਈ ਇੱਕ ਸਸਪੈਂਸ ਰੱਖਦੇ ਹੋਏ ਇਹ ਲਿਖਿਆ ਗਿਆ ਹ ਕਿ ‘ਸਰਗੁਣ ਮਹਿਤਾ ਇਹ ਸਿਰਫ਼ ਤੇਰੇ ਲਈ…ਤੂੰ ਦੋਸਤ ਨੀ ਓਏ ਭਰਾ ਏ ਸਾਡਾ…ਤੂੰ ਕਿਉਂ ਡਰੇ…ਐਮੀ ਵਿਰਕ..ਲਵ ਯੂ’। ਇਸ ਪੋਸਟ ਤੋਂ ਸਹਿਜੇ ਹੀ ਇਹ ਅੰਦਾਜਾ ਲੱਗਦਾ ਹੈ ਕਿ ਫ਼ਿਲਮ ‘ਕਿਸਮਤ 2’ ‘ਚ ਸਟਾਰ ਗਾਇਕ ਤੇ ਨਾਇਕ ਐਮੀ ਵਿਰਕ ਤੇ ਅਦਾਕਾਰਾ ਸਰਗੁਣ ਮਹਿਤਾ ਹੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਜੋ ਕਿ ਅਗਲੇ ਸਾਲ 18 ਸਤੰਬਰ 2020 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

Leave a Reply