ArticlesFeaturedMovie News

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ 'ਫੁੱਫੜ ਜੀ'

ਪਾਲੀਵੁੱਡ ਪੋਸਟ- 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਅੱਜ ਕੱਲ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸ ਫ਼ਿਲਮ ਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।ਟਰੇਲਰ ਦੇਖਣ ਤੋਂ ਬਾਅਦ ਦਰਸ਼ਕ ਫ਼ਿਲਮ ਦੇ ਮੁੱਖ ਕਿਰਦਾਰ ਚੰਨ ਅਤੇ ਅਰਜੁਨ ਯਾਨੀ ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਵਿਚਕਾਰ ਨੋਕ-ਝੋਕ ਦੇਖਣ ਲਈ ਉਤਸ਼ਾਹਿਤ ਹਨ ਤਾਂ ਉੱਥੇ ਹੀ, ਪਰਿਵਾਰ ਦੋਵਾਂ ਫੁੱਫੜਾਂ ਦੇ ਨਖਰੇ ਕਿਵੇਂ ਝੱਲੇਗਾ ਇਹ ਦੇਖਣ ਲਈ ਵੀ ਦਰਸ਼ਕ ਬੇਕਰਾਰ ਹਨ।ਇਸ ਫ਼ਿਲਮ ਦੇ ਮੁੱਖ ਅਦਾਕਾਰ ਬਿੰਨੂ ਢਿੱਲੋਂ ਗੁਰਨਾਮ ਭੁੱਲਰ, ਜੱਸੀ ਗਿੱਲ , ਖੂਬਸੂਰਤ ਅਦਾਕਾਰਾ ਜੈਸਮੀਨ ਬਾਜਵਾ ਅਤੇ ਸਿਿਧਕਾ ਸ਼ਰਮਾ ਹਨ।ਨਿਰਦੇਸ਼ਕ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਹੌਬੀ ਧਾਲੀਵਾਲ, ਮਹਾਂਵੀਰ ਭੁੱਲਰ, ਮਲਕੀਤ ਰੌਣੀ, ਜੱਗੀ ਧੂਰੀ, ਦਿਲਾਵਰ ਸਿੱਧੂ, ਜਸਵੀਰ ਗਿੱਲ ਅਤੇ ਅਨਮੋਲ ਵਰਮਾ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ।ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਪ੍ਰੋਡਿਊਜ ਇਹ ਫ਼ਿਲਮ ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ।ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ।ਫ਼ਿਲਮ ਦਾ ਸੰਗੀਤ ਦਾਊਦ ਦੁਆਰਾ ਦਿੱਤਾ ਗਿਆ ਹੈ।

Leave a Reply