Movie News

ਰੂਹਾਨੀਅਤ ਦਾ ਸੁਨੇਹਾ ਦਿੰਦੀ ਹੈ ' ਫ਼ਿਲਮ ਅਰਦਾਸ ਕਰਾਂ ' ਦੀ ਸੰਖੇਪ ਝਲਕ

ਪਾਲੀਵੁੱਡ ਪੋਸਟ- ਤਿੰਨ ਕੁ ਸਾਲ ਪਹਿਲਾਂ ਆਈ ਫਿਲਮ ‘ਅਰਦਾਸ’ ਇੱਕ ਆਮ ਮਨੁੱਖ ਦੀ ਕਹਾਣੀ ਸੀ ਜਿਸ ਅੰਦਰ ਹਮਦਰਦੀ ਹੈ, ਨਿਮਰਤਾ ਹੈ, ਭਾਵਨਾਤਮਿਕ ਸੋਚ ਹੈ ਪਰ ਉਹ ਜਿੰਦਗੀ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਭੱਜਿਆ ਹੋਇਆ ਹੈ। ਫ਼ਿਲਮ ਦਾ ਸੂਤਰਧਾਰ ਗੁਰਪ੍ਰੀਤ ਘੁੱਗੀ ਨੇ ਇਸ ਭੱਜੇ ਜਾ ਰਹੇ ਮਨੁੱਖ ਨੂੰ ਹਲੂਣਾਂ ਦੇ ਕੇ ਸੰਭਲਣ ਦਾ ਸੁਨੇਹਾ ਦਿੱਤਾ, ਅੰਬਰੀ ਉੱਡ ਰਹੇ ਇੰਨਸਾਨ ਨੂੰ ਧਰਤੀ ‘ਤੇ ਤੁਰਨ ਦਾ ਬੱਲ ਸਿਖਾਇਆ, ਖੁਦਕੁਸ਼ੀਆਂ ਦੇ ਰਾਹ ਤਰੇ ਅੰਨਦਾਤੇ ਨੂੰ ਮੇਹਨਤ ਦਾ ਪੱਲਾ ਫੜ੍ਹਾ ਜ਼ਿੰਦਗੀ ਨਾਲ ਲੜਨ ਦਾ ਹੌਸਲਾ ਦਿੱਤਾ। ਇਸ ਫ਼ਿਲਮ ਨੂੰ ਜਿਸਨੇ ਵੀ ਵੇਖਿਆ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ। ਪੱਥਰ ਦਿਲ ਦਰਸ਼ਕ ਵੀ ਰੋਣ ਲਾ ਦਿੱਤਾ।
ਪੰਜਾਬੀ ਸਿਨਮੇ ਲਈ ਇੱਕ ਮੀਲ ਪੱਥਰ ਸਾਬਤ ਹੋਈ ਇਸ ਫਿਲਮ ਦਾ ਹੁਣ ਅਗਲਾ ਭਾਗ ‘ਅਰਦਾਸ ਕਰਾਂ ‘ ਦੇ ਨਾਂ ਨਾਲ ਆ ਰਿਹਾ ਹੈ ਜੋ ਪਹਿਲੀ ਫ਼ਿਲਮ ਵਾਂਗ ਰੂਹਾਨੀਅਤ ਨਾਲ ਜੁੜੀ ਆਮ ਫਿਲਮਾਂ ਤੋਂ ਬਹੁਤ ਹਟਕੇ ਹੋਵੇਗੀ। ਇਸ ਫ਼ਿਲਮ ਦਾ ਟਰੇਲਰ ਚੈਪਟਰ 1 ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਨੇ ਬੜੀ ਉਤਸੁਕਤਾ ਨਾਲ ਵੇਖਿਆ ਤੇ ਪਸੰਦ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਪੰਜਾਬੀ ਸਿਨਮੇ ਦੇ ਵੱਡੇ ਕਲਾਕਾਰ ਵੱਖ ਵੱਖ ਕਿਰਦਾਰਾਂ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾਂ ਪੱਬੀ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫੋਟੋਗ੍ਰਾਫ਼ੀ ਡਾਇਰੈਕਟਰ ਬਲਜੀਤ ਸਿੰਘ ਦਿਓ ਹਨ।


Leave a Reply