Movie News

ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜ ਦੇ ਉਲਝੇ ਤਾਣੇ ਬਾਣੇ ‘ਤੇ ਅਧਾਰਿਤ ਹੋਵੇਗੀ ਫਿਲਮ ‘ਸਾਕ’

ਪਾਲੀਵੁੱਡ ਪੋਸਟ-ਪੰਜਾਬੀ ਫਿਲਮ ‘ਸਾਕ’ ਅਗਾਮੀ 6 ਸਤੰਬਰ ਨੂੰ ਜ਼ ਲਈ ਤਿਆਰ ਹੈ ਜਿਸਦਾ ਨਿਰਮਾਣ ਮਿਨਹਾਸ ਫਿਲਮਜ਼ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਨੇ ਕੀਤਾ ਹੈ। ਲੇਖਕ ਨਿਰਦੇਸ਼ਕ ਕੰਵਲਜੀਤ ਸਿੰਘ ਦੀ ਇਹ ਫਿਲਮ ‘ਸਾਕ’ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜ ਦੇ ਉਲਝੇ ਤਾਣੇ ਬਾਣੇ ਅਧਾਰਿਤ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ ਦੀ ਫਿਲਮ ਹੈ ਜਿਸ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਮੈਡੀ ਨੇ ਇਸ ਫਿਲਮ ਵਿੱਚ ਚੰਨ ਕੌਰ ਦਾ ਕਿਰਦਾਰ ਨਿਭਾਇਆ ਹੈ। ਜੌਬਨਪ੍ਰੀਤ ਦੀ ਇਹ ਪਹਿਲੀ ਫਿਲਮ ਹੈ ਤੇ ਉਹ ਫੌਜੀ ਕਰਮ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ।
ਫਿਲਮ ਦੀ ਕਹਾਣੀ ਇੱਕ ਅਜਿਹੇ ਫੌਜੀ ਦੀ ਹੈ ਜਿਸ ਦਾ ਸਾਕ (ਮੰਗਣੀ) ਕਿਸੇ ਕਾਰਨ ਟੁੱਟਣ ਕਿਨਾਰੇ ਆ ਜਾਂਦਾ ਹੈ। ਅਜਿਹੇ ਕੀ ਕਾਰਨ ਹੋ ਸਕਦੇ ਹਨ? ਇਸ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ ਜੋ ਪਰਦੇ ਉੱਪਰ ਨਜ਼ਰ ਆਵੇਗੀ। ਇਸ ਫਿਲਮ ਵਿੱਚ ਜੋਬਨਪ੍ਰੀਤ ਸਿੰਘ, ਮੈਂਡੀ ਤੱਖਰ, ਮੁੱਕਲ ਦੇਵ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਸੋਨਪ੍ਰੀਤ ਜਵੰਧਾ, ਮਹਾਂਵੀਰ ਭੁੱਲਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ ਅਤੇ ਸੰਗੀਤ ਜੈ ਦੇਵ ਕੁਮਾਰ ਨੇ ਦਿੱਤਾ ਹੈ। ਗੀਤ ਵੀਤ ਬਲਜੀਤ ਨੇ ਲਿਖੇ ਹਨ। ਫਿਲਮ ਦਾ ਗੀਤ ਸੰਗੀਤ ਅਤੇ ਵਿਰਾਸਤੀ ਕਲਚਰ ਫਿਲਮ ਦਾ ਵਿਸ਼ੇਸ ਆਕਰਸ਼ਨ ਹੋਣਗੇ।

Leave a Reply