Articles

ਰਿਐਲਿਟੀ ਸ਼ੋਅ ‘ਪੰਜਾਬੀਆਂ ਦੀ ਦਾਦਾਗਿਰੀ’ ਦੇ ਜੇਤੂ ਨੇ ਜਿੱਤੀ ਟਰਾਫੀ ਅਤੇ 10 ਲੱਖ ਦੀ ਰਾਸ਼ੀ

ਪੰਜਾਬੀ
ਟੈਲੀਵਿਜ਼ਨ ਚੈਨਲ ਜ਼ੀ
ਪੰਜਾਬੀ
ਨੇ ਕਈ ਸ਼ੋਅ ਪੇਸ਼ ਕੀਤੇ ਜਿਹਨਾਂ ਕਰ ਕੇ ਇਹ ਅੱਜ
ਪੰਜਾਬੀ
ਦਰਸ਼ਕਾਂ ਦੇ ਮਨੋਰੰਜਨ ਦਾ ਇੱਕ ਮਨਪਸੰਦ ਚੈਨਲ ਬਣ ਚੁੱਕਾ ਹੈ, ਭਾਵੇਂ ਉਹ ਫਿਕਸ਼ਨ ਜਾ ਨੌਨ ਫਿਕਸ਼ਨ ਸ਼ੋਅ ਹੋਣ। ਏਨਾ ਹੀ ਨਹੀਂ, 11 ਸਤੰਬਰ 2021 ਨੂੰ ਚੈਨਲ ਨੇ ਇੱਕ ਕਵਿਜ਼ ਰਿਐਲਿਟੀ ਸ਼ੋਅ, ‘
ਪੰਜਾਬੀ
ਆਂ ਦੀ ਦਾਦਾਗਿਰੀ’ ਪੇਸ਼ ਕੀਤਾ, ਜਿਸਨੇ ਪਿੱਛਲੇ ਹਫਤੇ ਆਪਣੇ ਫਿਨਾਲੇ ਨਾਲ ਸ਼ੋਅ ਦੀ ਸਮਾਪਤੀ ਕੀਤੀ।

ਇਸ ਕਵਿਜ਼ ਰਿਐਲਿਟੀ ਸ਼ੋਅ ਨੇ ਬਾਕੀ ਰਿਐਲਿਟੀ ਸ਼ੋਅ ਤੋਂ ਅਲੱਗ, ਅਸਲ ਜੀਵਨ ਦੇ ਨਾਇਕਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜੋ ਸਮਾਜ ਦੇ ਮੁੱਦਿਆਂ ਨੂੰ ਮੁੱਖ ਚਿੰਤਾ ਵਜੋਂ ਲੈਂਦੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਸਮਾਜ ਦੀ ਬਿਹਤਰੀ ਵਿਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹਨ।
ਪੰਜਾਬੀ
ਸੱਭਿਆਚਾਰ ਦੇ ਪਹਿਰੇਦਾਰਾਂ ਤੋਂ ਲੈ ਕੇ ਕੁਦਰਤ ਦੇ ਪਹਿਰੇਦਾਰਾਂ ਤੱਕ, ਸਾਰੇ ਹਿੱਸੇਦਾਰਾਂ ਨੇ ਇਸ ਮੰਚ ਰਾਹੀਂ ਸਮਾਜ ਨੂੰ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕ ਵੀ ਕਰਿਆ।

ਪਿੱਛਲੇ ਸ਼ਨੀਵਾਰ, ‘
ਪੰਜਾਬੀ
ਆਂ ਦੀ ਦਾਦਾਗਿਰੀ’ ਨੇ ਆਪਣਾ ਅਖੀਰਲਾ ਐਪੀਸੋਡ ਪੇਸ਼ ਕੀਤਾ ਜਿਥੇ ਉਹਨਾਂ ਨੇ ਵੱਧ ਤੋਂ ਵੱਧ ਅੰਕ ਲੇਣ ਵਾਲੇ ‘ਅੰਮ੍ਰਿਤਸਰੀ ਮਿਸਾਇਲ’ ਟੀਮ ਦੇ ‘ਪੰਜਾਬ ਰਣਜੀ ਟਰਾਫੀ’ਕ੍ਰਿਕਟ ਟੀਮ ਦੇ ਕੋਚ ਸੰਦੀਪ ਸਾਵਲ ਨੂੰ ਸੰਮਾਨਿਤ ਵੀ ਕੀਤਾ ਜਿਹਨਾਂ ਨੇ 49 ਅੰਕ ਪ੍ਰਾਪਤ ਕਰਕੇ ਸ਼ੋਅ ਜਿੱਤਿਆ। ਜੇਤੂ ਨੂੰ ਸ਼ੋ ਦੇ ਮੇਜ਼ਬਾਨ ਹਰਭਜਨ ਸਿੰਘ ਭੱਜੀ ਹੱਥੀਂ 10 ਲੱਖ ਰੁਪਏ ਦਾ ਚੈੱਕ ਤੇ ਟਰਾਫੀ ਨਾਲ ਸੰਮਾਨਿਤ ਵੀ ਕੀਤਾ ਗਿਆ, ਜਿਸ ਵਿੱਚੋਂ 5 ਲੱਖ ਰੁਪਏ ਜ਼ਿਲ੍ਹਾ ਵਿਕਾਸ ਵਿਭਾਗ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਟੀਮ ਨੇ ਦੂੱਜੇ ਰਨਰਅੱਪ ਕੁੰਵਰ ਅੰਮ੍ਰਿਤਬੀਰ ਸਿੰਘ ਅਤੇ ਪਹਿਲੇ ਰਨਰਅੱਪ ਨਿਸ਼ਾ ਰਾਣੀ ਨੂੰ ‘ਗਾਰਨੀਅਰ ਗਿਫਟ ਹੈਂਪਰ’ ਨਾਲ ਸੰਮਾਨਿਤ ਕੀਤਾ ।

ਇਸ ਸ਼ੋਅ ਨੇ ਨਾ ਸਿਰਫ ਆਪਣੇ ਦਰਸ਼ਕਾਂ ਨੂੰ ਮਨੋਰੰਜੀਤ ਕੀਤਾ ਬਲਕਿ, ਇਤਿਹਾਸ, ਲੌਜਿਸਟਿਕਸ, ਜੀ.ਕੇ., ਸੰਗੀਤ, ਮਨੋਰੰਜਨ ਅਤੇ ਪਹੇਲੀਆਂ ਆਦਿ ਵਰਗੀਆਂ ਵੱਖ-ਵੱਖ ਸ਼ੈਲੀਆਂ ਤੋਂ ਸਵਾਲ ਪੁੱਛ ਕੇ ਟੀਮਾਂ ਨੂੰ ਤੇ ਦਰਸ਼ਕਾਂ ਨੂੰ ਚੰਗਾ ਗਿਆਨ ਵੀ ਬਖਸ਼ਿਆ।

ਸ਼ੋਅ ਦੀ ਸ਼ਾਨਦਾਰ ਸਫਲਤਾ ਲਈ, ਅਸੀਂ ‘
ਪੰਜਾਬੀ
ਆਂ ਦੀ ਦਾਦਾਗਿਰੀ’ ਦੀ ਸਾਰੀ ਟੀਮ ਨੂੰ ਵਧਾਈ ਦਿੰਦੇ ਹਾਂ ਕਿ ਬਲਾਕਬਸਟਰ ਫਿਨਾਲੇ ਐਪੀਸੋਡ ਦਾ ਅੰਤ ਖੁਸ਼ੀ ਅਤੇ ਉਤਸ਼ਾਹ ਨਾਲ ਹੋਇਆ, ਤੇ ਇਸਦੇ ਨਾਲ ਹੀ ਅਸੀਂ ਉਮੀਦ ਰੱਖਦੇ ਹਾਂ ਕੇ ਇਹ ਸ਼ੋਅ ਜਲਦ ਹੀ ਆਪਣੀ ਵਾਪਸੀ ਕਰੇਗਾ ਤੇ ਹਾੱਸੇਆਂ ਤੇ ਗਿਆਨ ਨਾਲ ਸਾਡਾ ਹੋਰ ਵੀ ਜ਼ਿਆਦਾ ਮਨੋਰੰਜਨ ਕਰੇਗਾ।

ਹਰਜਿੰਦਰ ਸਿੰਘ

Leave a Reply