Music

ਰਵਨੀਤ ਸਿੰਘ ਦਾ ਨਵਾਂ ਗੀਤ ‘ਲੱਖ ਲਾਹਨਤਾਂ’ ਬਣਿਆ ਲੱਖਾਂ ਸਰੋਤਿਆਂ ਦੀ ਪਸੰਦ, ਯੂਟਿਊਬ ‘ਤੇ ਟਰੈਂਡਿੰਗ ਨੰਬਰ 1 ‘ਚ

ਚੰਡੀਗੜ੍ਹ- ਐਂਕਰਿੰਗ ਖੇਤਰ ‘ਚ ਸਫਲਤਾ ਦਾ ਸਿਰਨਾਵਾਂ ਬਣਿਆ ਰਵਨੀਤ ਸਿੰਘ ਹੁਣ ਬਤੌਰ ਗਾਇਕ ਆਪਣੇ ਪਹਿਲੇ ਗੀਤ ‘ਲੱਖ ਲਾਹਨਤਾਂ’ ਰਾਹੀਂ ਆਪਣੇ ਸੰਗੀਤਕ ਸਫਰ ਦੀ ਵੀ ਸ਼ੁਰੂਆਤ ਕਰ ਚੁੱਕਾ ਹੈ।ਦੱਸਣਯੋਗ ਹੈ ਕਿ ਰਵਨੀਤ ਦੇ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ ‘ਤੇ ਵੀ ਇਹ ਗੀਤ ਟਰੈਂਡਿੰਗ ਨੰਬਰ 1 ‘ਤੇ ਚੱਲ ਰਿਹਾ ਹੈ। ਰਵਨੀਤ ਦੇ ‘ਲੱਖ ਲਾਹਨਤਾਂ’ ਗੀਤ ਦੇ ਬੋਲ ਗੀਤਕਾਰ ਸੁੱਖੀ ਦਿਗੋਹ ਨੇ ਲਿਖੇ ਹਨ ਅਤੇ ਸੰਗੀਤ ਗੁਪਜ਼ ਸਹਿਰਾ ਵਲੋਂ ਤਿਆਰ ਕੀਤਾ ਗਿਆ ਹੈ।ਗੀਤ ਦੀ ਵੀਡੀਓ ਨਿਰਦੇਸ਼ਨ ਮਾਵੀ ਸਿੰਘ ਦਾ ਹੈ ਅਤੇ ਅੋਨਲਾਈਨ ਪ੍ਰਮਸ਼ੋਨ ਗੋਲਡ ਮੀਡੀਆ ਵਲੋਂ ਕੀਤੀ ਗਈ ਹੈ। ਇਹ ਗੀਤ ਸੁਖਜੀਤ ਸਿੰਘ ਢਿਲੋਂ ਤੇ ਜਗਜੀਤ ਸਿੰਘ ਢਿਲੋਂ ਦੀ ਪੇਸ਼ਕਾਰੀ ਹੈ ਜੋ ਕਿ ਜਿਊਕ ਡੌਕ ਤੇ ਗੁਰਨਵ ਪ੍ਰੋਡਕਸ਼ਨ ਹਾਊਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਇਹ ਗੀਤ ਸ਼ਾਨਦਾਰ ਭੰਗੜੇ ਤੋਂ ਲੈ ਕੇ ਬੇਮਿਸਾਲ ਗਾਇਕੀ ਦਾ ਸੁਮੇਲ ਹੈ ਅਤੇ ਰਵਨੀਤ ਨਾਲ ਫੀਮੇਲ ਲੀਡ ਰੋਲ ‘ਚ ਸਹਿਨਾਜ ਗਿੱਲ ਨਜ਼ਰ ਆ ਰਹੀ ਹੈ।

15 Comments

Leave a Reply