FeaturedMusic

ਰਣਜੀਤ ਬਾਵਾ ਦਾ ਨਵਾਂ ਗੀਤ 'ਇੰਮਪਰੈਸ' ਹਰ ਇਕ ਜ਼ੁਬਾਨ 'ਤੇ

ਪਾਲੀਵੁੱਡ ਪੋਸਟ- ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ ਰਣਜੀਤ ਬਾਵਾ ਦਾ ਬੀਤੇ ਦਿਨੀਂ ਹੀ ਰਿਲੀਜ਼ ਹੋਇਆ ਖੂਬਸੂਰਤ ਨਵਾਂ ਗੀਤ ‘ਇੰਮਪਰੈਸ’ ਇਨੀਂ ਦਿਨੀਂ ਹਰ ਇਕ ਜ਼ੁਬਾਨ ‘ਤੇ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਬੰਟੀ ਬੈਂਸ ਨੇ ਲਿਖੇ ਹਨ ਅਤੇ ਸੰਗੀਤ ਦੇਸੀ ਕ੍ਰਿਊ ਨੇ ਦਿੱਤਾ ਹੈ ਜਦਕਿ ਗੀਤ ਦੀ ਵੀਡੀਓ ਸੁੱਖ ਸੰਘੇੜਾ ਵਲੋਂ ਬਣਾਈ ਗਈ ਹੈ। ਟੀ-ਸ਼ੀਰੀਜ ਨੇ ਬੈਨਰ ਹੇਠ ਰਿਲੀਜ਼ ਹੋਏ ਰਣਜੀਤ ਬਾਵਾ ਦੇ ਇਸ ਗੀਤ ਨੂੰ ਹੁਣ ਤਕ ਯੂਟਿਊਬ ‘ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਰਣਜੀਤ ਬਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ ਅਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।


Leave a Reply